ib`l gyts dy bnyry ’qy jVI geI
pMjwbI Swier dI nzm
-b^iSMdr
![]() | |||||
| ਸਿਆਟਲ ਦੇ ਡਾਊਨ ਟਾਊਨ ਵਿਚ ‘ਬਿੱਲ ਐਂਡ ਮਲਿੰਡਾ ਗੇਟਸ ਫਾੳਂਡੇਸ਼ਨ’ ਦੀ ਉਹ ਕੰਧ, ਜਿਸ ਉੱਪਰ ਕਵਿਤਾਵਾਂ ਜੜੀਆਂ ਦਿਸਦੀਆਂ ਹਨ |
![]() |
| ਅਜਮੇਰ ਰੋਡੇ |
ਜਦੋਂ ਪੰਜਾਬੀ ਭਾਸ਼ਾ ਦੇ ਕੁੱਝ ਹੀ ਸਾਲਾਂ ਵਿਚ ਮਰ-ਮੁੱਕ ਜਾਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹੋਣ, ਜਦੋਂ ਪੰਜਾਬੀ ਦਾ ਸਰੂਪ ਵਿਗਾੜਨ ਦੀਆਂ ਸਾਜ਼ਿਸ਼ਾਂ ਘੜਨ ਦਾ ਰੌਲ਼ਾ-ਰੱਪਾ ਬਹੁਤ ਹੀ ਉੱਚਾ ਹੁੰਦਾ ਜਾ ਰਿਹਾ ਹੋਵੇ, ਕਿਸੇ ਪੰਜਾਬੀ ਸ਼ਾਇਰ ਦੀ ਕੋਈ ਨਜ਼ਮ, ਅਮਰੀਕਾ ਦੀ ਕਿਸੇ ਬਹੁਮੰਜ਼ਿਲੀ ਇਮਾਰਤ ਉੱਤੇ ਕਾਂਸੇ ਦੇ ਅੱਖ਼ਰਾਂ ਨਾਲ ਲਿਖ ਦਿੱਤੀ ਜਾਵੇ, ਜੜ ਦਿੱਤੀ ਜਾਵੇ ਤਾਂ ਕਿਸੇ ਵੀ ਪੰਜਾਬੀ-ਪ੍ਰੇਮੀ ਨੂੰ ਕੋਸਾ ਜਿਹਾ ਸੰਤੋਖ ਹੋਣਾ ਤਾਂ ਸੁਭਾਵਕ ਹੀ ਹੈ, ਕਿਸੇ ਹੱਦ ਤਕ ਫ਼ਖ਼ਰ ਵੀ ਹੋ ਸਕਦਾ ਹੈ। ਭਾਵੇਂ ਅਮਰੀਕਾ ਸਰਕਾਰ ਨੇ ਮੈਨੂੰ ਸਿਆਟਲ ਦੇ ਡਾਊਨ ਟਾਊਨ ਵਿਚ ‘ਐਵੇਨਿਊ 5’ ਉੱਤੇ ‘ਬਿੱਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ’ ਦੀ ਉਹ ਇਮਾਰਤ ਦੇਖਣ ਦਾ ਮੌਕਾ ਨਹੀਂ ਦਿੱਤਾ, ਜਿਸ ਦੀ ਬਾਹਰਲੀ ਕੰਧ ਉੱਤੇ ਅਜਮੇਰ ਰੋਡੇ ਦੀ ਇਕ ਨਜ਼ਮ, ਕਾਂਸੇ ਦੇ ਅੱਖ਼ਰਾਂ ਵਿਚ ਜੜੀ ਗਈ ਹੈ, ਪਰ ਅਮਰੀਕਾ ਸਰਕਾਰ ਮੈਨੂੰ ਕੈਨੇਡਾ ਵਿਚ ਆਪਣੇ ਇਸ ਮਿੱਤਰ ਨੂੰ ਮਿਲ ਕੇ ਉਸ ਨਾਲ ਗੱਲਾਂ ਕਰਨ ਕਰਨ ਤੋਂ ਨਹੀਂ ਰੋਕ ਸਕੀ।
ਮੈਂ ਅਜਮੇਰ ਨੂੰ ਪਹਿਲਾਂ ਵੀ ਕੈਨੇਡਾ ਵਿਚ ਮਿਲਿਆ ਹੋਇਆ ਸਾਂ, ਪਰ ਇਸ ਵਾਰ ਉਨ੍ਹਾਂ ਨੂੰ ਮਿਲਣ ਵੇਲ਼ੇ ਉਨ੍ਹਾਂ ਦੇ, ਇਸ ਪ੍ਰਾਪਤੀ ਨਾਲ ਹੋਰ ਮਹਾਨ ਹੋ ਜਾਣ ਦਾ ਅਹਿਸਾਸ ਮੈਨੂੰ ਸੀ। ਉਹ ਮੈਨੂੰ ਪਹਿਲਾਂ ਵਾਲ਼ੇ ਸਹਿਜ ਨਾਲ ਹੀ ਮਿਲੇ। ਉਨ੍ਹਾਂ ਦੀ ਇਸ ਪ੍ਰਾਪਤੀ ਬਾਰੇ ਮੈਨੂੰ ਇਲਮ ਨਹੀਂ ਹੋਣਾ ਸੀ, ਜੇ ਸਾਡੇ ਦੋਹਾਂ ਦੇ ਸਾਂਝੇ ਮਿੱਤਰ ਜਰਨੈਲ ਸਿੰਘ ਚਿੱਤਰਕਾਰ ਨੇ ਮੈਨੂੰ ਇਸ ਬਾਰੇ ਨਾ ਦੱਸਿਆ ਹੁੰਦਾ। ਜਰਨੈਲ ਕੋਲੋਂ ਇਹ ਗੱਲ ਸੁਣ ਕੇ ਮੇਰਾ ਚਿੱਤ, ਇਹ ਗੱਲ ਸਾਰੇ ਜਹਾਨ ਵਿਚ ਰਹਿੰਦੇ ਪੰਜਾਬੀਆਂ ਨੂੰ ਦੱਸਣ ਨੂੰ ਕਰ ਆਇਆ।
“ਇਹ ਭਾਣਾ ਕਿੱਦਾਂ ਵਾਪਰਿਆ?” ਸਰੀ ਦੇ ‘ਨਿਊਟਨ ਕਲਚਰਲ ਸੈਂਟਰ’ ਵਿਚੋਂ ਨਿੱਕਲ ਕੇ ਉਸ ਦੇ ਸਾਹਮਣੇ ਹੀ ‘ਮੈਕਡਾਨਲਡਜ਼’ ਅੰਦਰ ਵੜਦਿਆਂ ਜਦੋਂ ਮੈਂ ਅਜਮੇਰ ਰੋਡੇ ਨੂੰ ਇਹ ਪੁੱਛਿਆ ਤਾਂ ਉਹ ਮੇਰੇ ਵੱਲ ਦੇਖ ਕੇ ਬਹੁਤ ਹੀ ਸੰਜੀਦਾ ਜਿਹੇ ਢੰਗ ਨਾਲ ਮੁਸਕਰਾਏ ਜਦੋਂ ਕਿ ਮੇਰਾ ਇਹ ਸੁਆਲ ਸੁਣ ਕੇ ਜਰਨੈਲ ਦਾ ਹਾਸਾ ਨਿੱਕਲ ਗਿਆ। ਅਸੀਂ ‘ਨਿਊਟਨ ਕਲਚਰਲ ਸੈਂਟਰ’ ਦੇ ਬਾਹਰ ਖੜ੍ਹੇ ਇਸ ਸਬੰਧ ਵਿਚ ਹੀ ਗੱਲਾਂ ਕਰਦੇ-ਕਰਦੇ, ਕੁੱਝ ਖਾਣ-ਪੀਣ ਲਈ ਜਾ ਰਹੇ ਸਾਂ ਕਿ ਮੈਂ ਇਹ ਸੁਆਲ ਉਨ੍ਹਾਂ ਨੂੰ ਕਰ ਦਿੱਤਾ।
“ਇਸ ਬਾਰੇ ਬੱਝਵੇਂ ਰੂਪ ਵਿਚ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ,” ਉਨ੍ਹਾਂ ਨੇ ਬਹੁਤ ਸੰਜੀਦਗੀ ਨਾਲ ਕਹਿਣਾ ਸ਼ੁਰੂ ਕੀਤਾ, “ਬੱਸ ਕਵਿਤਾ ਉਨ੍ਹਾਂ ਨੂੰ ਚੰਗੀ ਲੱਗੀ, ਉਨ੍ਹਾਂ ਨੇ ਚੁੱਕ ਕੇ ਵਰਤ ਲਈ।” ਉਨ੍ਹਾਂ ਦੇ ਇਸ ਜੁਆਬ ਵਿਚ ਵੀ ਮੇਰੇ ਸੁਆਲ ਵਾਲ਼ੀ ਹਲਕੀ ਜਿਹੀ ਛੁਹ ਪ੍ਰਤੱਖ ਸੀ।
“ਬਿੱਲ ਗੇਟਸ ਨੂੰ ਪਸੰਦ ਆਈ ਸੀ ਇਹ ਕਵਿਤਾ ਕਿ ਮਲਿੰਡਾ ਨੂੰ?” ਐਤਕੀਂ ਉਹ ਵੀ ਹੱਸ ਪਏ ਤੇ ਮੇਰੇ ਸੁਆਲ ਵਿਚੋਂ ਗੁੱਝੀ ਜਿਹੀ ਇੱਲਤ ਚਗੋਲਦਿਆਂ ਉਹ ਕਹਿਣ ਲੱਗੇ, “ਨਹੀਂ, ਉਨ੍ਹਾਂ ਨੇ ਸੰਸਾਰ ਭਰ ਵਿਚੋਂ ਚੰਗੀਆਂ ਨਜ਼ਮਾਂ ਚੁਣਨ ਲਈ ਇਕ ਬੰਦੇ ਦੀ ਡਿਊਟੀ ਲਾਈ ਹੋਈ ਸੀ ਤੇ ਉਹ ਬੰਦਾ ਹੈ, ‘ਕਾਪਰ ਕੈਨੀਅਨ ਪ੍ਰੈੱਸ’ ਦੇ ਪੋਇਟਰੀ ਸੈਕਸ਼ਨ ਦਾ ਅਗਜ਼ੈਕਿਟਿਵ ਐਡੀਟਰ ਮਾਈਕਲ ਵੀਗਰ।”
ਗੱਲ ਸਹੀ ‘ਟਰੈਕ’ ਉੱਤੇ ਪੈ ਗਈ ਦੇਖ ਕੇ ਮੈਂ ਕਿਹਾ, “ਤੁਹਾਡੀਆਂ ਨਜ਼ਮਾਂ ਮਿਸਟਰ ਵੀਗਰ ਨੇ ਕਿੱਥੋਂ ਲਈਆਂ, ਮੇਰਾ ਮਤਲਬ ਉਨ੍ਹਾਂ ਦੇ ਹੱਥ ਕਿੱਦਾਂ ਆਈਆਂ?”
“ਪੋਇਟਰੀ ਇੰਟਰਨੈਸ਼ਨਲ ਵੈੱਬ ਨਾਂ ਦੀ ਸਾਈਟ ਦੇ ਇੰਡੀਆ ਸੈਕਸ਼ਨ ਵਿਚ ਮੇਰੀਆਂ ਕੁੱਝ ਪੰਜਾਬੀ ਨਜ਼ਮਾਂ ਤੇ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਪਿਆ ਹੈ। ਉਥੋਂ ਤੇ ਹੋਰ ਕਈ ਵਸੀਲਿਆਂ ਤੋਂ ਮਾਈਕਲ ਵੀਗਰ ਨੇ ਪਹਿਲਾਂ 48 ਨਜ਼ਮਾਂ ਚੁਣੀਆਂ।”
“ਤੁਹਾਡੀਆਂ ਉਨ੍ਹਾਂ ਵਿਚੋਂ ਕਿੰਨੀਆਂ ਸਨ?”
“ਮੇਰੀਆਂ 2 ਕਵਿਤਾਵਾਂ ਉਨ੍ਹਾਂ ਵਿਚ ਸ਼ਾਮਲ ਸਨ। ਫਿਰ ਉਨ੍ਹਾਂ ਨੂੰ ਹੋਰ ਛਾਂਟੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ 24 ਨਜ਼ਮਾਂ ਛੱਡ ਦਿੱਤੀਆਂ। ਬਾਕੀ ਬਚੀਆਂ 24 ਨਜ਼ਮਾਂ ਵਿਚ ਮੇਰੀਆਂ 2 ਨਜ਼ਮਾਂ ਫਿਰ ਹੈਗੀਆਂ ਸੀ। ਬੱਜਟ ਤੇ ਕਈ ਹੋਰ ਗੱਲਾਂ ਕਾਰਨ ਮਾਈਕਲ ਵੀਗਰ ਨੇ ਕੁਲ 8 ਕਵਿਤਾਵਾਂ ਛਾਂਟੀਆਂ, ਜਿਨ੍ਹਾਂ ਵਿਚ ਮੇਰੀ ਇਕ ਨਜ਼ਮ ਸੀ।”
“ਤੁਹਾਡੀਆਂ ਉਹ ਦੋ ਨਜ਼ਮਾਂ ਕਿਹੜੀਆਂ-ਕਿਹੜੀਆਂ ਸਨ?”
“ਇਕ ਨਜ਼ਮ ਦਾ ਸਿਰਲੇਖ ‘ਕਿਣਕੇ ਵਿਚ ਸੈਰ’ ਹੈ ਤੇ ਦੂਜੀ ਦਾ ਸਿਰਲੇਖ ‘ਨੰਬਰਾਂ ਦੀ ਖੇਡ’ ਹੈ।”
“ਇਹ ਦੋਹਾਂ ਨਜ਼ਮਾਂ ਵਿਚੋਂ ਮਿਸਟਰ ਵੀਗਰ ਨੂੰ ਬਹੁਤੀ ਕਿਹੜੀ ਪਸੰਦ ਆਈ?”
“ਭਾਵੇਂ ਮੇਰੀਆਂ ਦੋਵੇਂ ਕਵਿਤਾਵਾਂ ਮਿਸਟਰ ਵੀਗਰ ਨੂੰ ਬਹੁਤ ਪਸੰਦ ਆਈਆਂ, ਪਰ ਥਾਂ ਸੀਮਤ ਹੋਣ ਕਾਰਨ ਮੇਰੀ ਛੋਟੇ ਆਕਾਰ ਦੀ ਨਜ਼ਮ ‘ਕਿਣਕੇ ਵਿਚ ਸੈਰ’ ਹੀ ਚੁਣੀ ਗਈ। ਉਂਝ ਮਿਸਟਰ ਵੀਗਰ ਨੂੰ ਨਿੱਜੀ ਤੌਰ ’ਤੇ ਮੇਰੀ ਦੂਜੀ ਨਜ਼ਮ ‘ਨੰਬਰਾਂ ਦੀ ਖੇਡ’ ਬਹੁਤੀ ਚੰਗੀ ਲੱਗੀ ਸੀ। ਇਕ ਹੋਰ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਮੈਨੂੰ ਸੰਸਾਰ ਦੇ ਅੱਠ ਕਵੀਆਂ ਵਿਚ ਇਹ ਥਾਂ ਇਕ ਭਾਰਤੀ ਕਵੀ ਵਜੋਂ ਮਿਲੀ ਹੈ। ਮੈਨੂੰ ਸਿਰਫ਼ ਪੰਜਾਬ ਵਿਚੋਂ ਨਹੀਂ, ਸਗੋਂ ਸਾਰੇ ਭਾਰਤ ਦੇ ਕਵੀਆਂ ਵਿਚੋਂ ਚੁਣਿਆ ਗਿਆ ਹੈ। ਤੀਜੀ ਗੱਲ ਇਹ ਹੈ ਕਿ ਮੇਰੀ ਨਜ਼ਮ ‘ਕਿਣਕੇ ਵਿਚ ਸੈਰ’ ਦਾ, ਮੇਰੇ ਵੱਲੋਂ ਹੀ ਕੀਤਾ ਹੋਇਆ ਅੰਗਰੇਜ਼ੀ ਅਨੁਵਾਦ ‘ਸਟਰੌਲ ਇਨ ਏ ਪਾਰਟੀਕਲ’ ਇਸ ਕੰਧ ਉੱਤੇ ਜੜਿਆ ਗਿਆ ਹੈ।”
“ਇਸ ਨਜ਼ਮ ਬਾਰੇ ਮਾਈਕਲ ਵੀਗਰ ਨੇ ਕੋਈ ਟਿੱਪਣੀ ਨਹੀਂ ਕੀਤੀ?”
“ਨਜ਼ਮ ਬਾਰੇ ਤਾਂ ਕੋਈ ਗੱਲ ਨਹੀਂ ਕਹੀ, ਪਰ ਇਕ ਹੋਰ ਗੱਲ ਜ਼ਰੂਰ ਕਹੀ ਸੀ...” ਇਹ ਕਹਿੰਦਿਆਂ ਅਜਮੇਰ ਰੋਡੇ ਚੁੱਪ ਹੋ ਗਏ। ਸ਼ਾਇਦ ਉਹ ਅਗਲੀ ਗੱਲ ਸੁਣਨ ਲਈ ਮੇਰੇ ਅੰਦਰ ਉਤਸੁਕਤਾ ਵਧਾ ਰਹੇ ਸਨ ਜਾਂ ਮੇਰੇ ਅੰਦਰਲੀ ਉਤਸੁਕਤਾ ਹਾੜ ਰਹੇ ਸਨ।
“ਕੀ ਕਿਹਾ ਸੀ ਉਨ੍ਹਾਂ ਨੇ?” ਮੈਂ ਅਜਮੇਰ ਦੀ ਚੁੱਪ ਤੋੜੀ।

“ਕਨਸਿੱਡਰ ਮੀ ਐਨਅਦਰ ਫੈਨ ਆਫ ਯੋਰ ਪੋਇਟਰੀ।”
“ਓ ਜਨਾਬ ਮੇਰੀ ਪੋਇਟਰੀ ਕਿੱਥੋਂ ਆ ਗਈ, ਆਪਣੀ ਦੀ ਗੱਲ ਕਰੋ,” ਮੈਂ ਕਿਹਾ ਤਾਂ ਅਜਮੇਰ ਨੇ ਹਲਕਾ ਜਿਹਾ ਠਹਾਕਾ ਮਾਰ ਕੇ ਕਿਹਾ, “ਆਪਣੀ ਦੀ ਗੱਲ ਹੀ ਕਰ ਰਿਹਾ ਹਾਂ। ਮਿਸਟਰ ਵੀਗਰ ਨੇ ਇਹ ਗੱਲ ਮੈਨੂੰ ਹੀ ਕਹੀ ਸੀ।”“ਯਾਨੀ, ‘ਮੈਨੂੰ ਵੀ ਆਪਣੀ ਸ਼ਾਇਰੀ ਦਾ ਇਕ ਹੋਰ ਪ੍ਰਸ਼ੰਸਕ ਸਮਝੋ’। ਹੁਣ ਮੈਨੂੰ ਵੀ ਏਦਾਂ ਹੀ ਸਮਝੋ।” ਇਸ ਤੋਂ ਬਾਅਦ ਅਸੀਂ ਤਿੰਨੇ ਇਕੱਠੇ ਹੀ ਹੱਸ ਰਹੇ ਸਾਂ।
“ਬਾਕੀ 7 ਨਜ਼ਮਾਂ ਕਿਹੜੇ-ਕਿਹੜੇ ਮੁਲਕਾਂ ਦੇ ਸ਼ਾਇਰਾਂ ਦੀਆਂ ਸਨ?” ਮੇਰਾ ਅਗਲਾ ਸੁਆਲ ਸੀ।
“ਬਾਕੀ ਸ਼ਾਇਰ ਜਿਮਬਾਬਵੇ, ਇਰਿਟਰੀਅ, ਅਮਰੀਕਾ, ਚੀਨ, ਚੈੱਕ ਰੀਪਬਲਿਕ ਅਤੇ ਫਲਸਤੀਨ/ ਇਜ਼ਰਾਈਲ ਦੇ ਹਨ।”
“ਸ਼ਾਇਰ ਆਮ ਤੌਰ ’ਤੇ ਗ਼ਰੀਬ-ਗੁਰਬਿਆਂ ਦੇ ਨਾਲ ਖੜ੍ਹਦੇ ਹਨ ਤੇ ਧਨੀਆਂ-ਧਨਾਢਾਂ ਦੀ ਪ੍ਰਵਾਹ ਨਹੀਂ ਕਰਦੇ, ਪਰ ਤੁਹਾਡੀ ਕਵਿਤਾ ਦੀ ਕਦਰ ਦੁਨੀਆਂ ਦੇ ਗਿਣੇ-ਚੁਣੇ ਧਨਾਢਾਂ ਵਿਚੋਂ ਇਕ ਨੇ ਪਾਈ ਹੈ ਤੇ ਉਸ ਨੇ ਇਹ ਕਵਿਤਾ ਆਪਣੇ ਬਨੇਰੇ ਉੱਤੇ ਜੜ ਲਈ ਹੈ। ਇਸ ਕਵਿਤਾ ਦੇ ਉਸ ਦੇ ਕਵੀ ਦੇ ਕਿਰਦਾਰ ਦਾ ਕੀ ਬਣਿਆ?” ਮੇਰੇ ਇਸ ਸੁਆਲ ਨਾਲ ਅਜਮੇਰ ਦੇ ਮੱਥੇ ਉੱਤੇ ਪਹਿਲਾਂ ਜਿੰਨੀਆਂ ਹੀ ਸ਼ਿਕਨਾਂ ਸਨ ਤੇ ਉਨ੍ਹਾਂ ਨੇ ਬਹੁਤ ਸਹਿਜ ਨਾਲ ਕਿਹਾ, “ਇਹ ਸ਼ਾਇਰ ਅਜੇ ਵੀ ਗ਼ਰੀਬ-ਗੁਰਬਿਆਂ ਨਾਲ ਖੜ੍ਹਾ ਹੈ ਤੇ ਇਸ ਦਾ ਤੇ ਇਸ ਦੀ ਸ਼ਾਇਰੀ ਦਾ ਕਿਰਦਾਰ ਮੂਲ਼ੋਂ ਨਹੀਂ ਬਦਲਿਆ। ਮੇਰੀ ਨਜ਼ਮ ਦੀ ਚੋਣ ਬਿੱਲ ਗੇਟਸ ਜਾਂ ਉਸ ਦੀ ਫਾਊਂਡੇਸ਼ਨ ਨੇ ਨਹੀਂ ਕੀਤੀ, ਮੇਰੀ ਕਵਿਤਾ, ਜਹਾਨ ਭਰ ਵਿਚ ਸ਼ਾਇਰੀ ਦੀ ਪੜਚੋਲ ਤੇ ਚੋਣ ਲਈ ਮੰਨੇ-ਪ੍ਰਮੰਨੇ ਬੰਦੇ ਮਾਈਕਲ ਵੀਗਰ ਨੇ ਚੁਣੀ ਹੈ। ਮੇਰੇ ਲਈ ਇਹੋ ਵੱਡੀ ਗੱਲ ਹੈ।”
“ਇਨ੍ਹਾਂ ਇਨਾਮਾਂ-ਇਕਰਾਮਾਂ ਦੀ ਕੋਈ ਰਚਨਾਤਮਕ ਜਾਂ ਸਿਰਜਣਾਤਮਕ ਸਾਰਥਕਤਾ ਵੀ ਹੈ?” ਮੈਂ ਗੱਲ ਮੁਕਾਉਣ ਵਾਂਗ ਕਿਹਾ।
“ਇਨ੍ਹਾਂ ਇਨਾਮਾਂ ਜਾਂ ਸਨਮਾਨਾਂ ਨੂੰ ਮੈਂ, ਆਪਣੇ ਕੰਮ ਦੀ ਸਾਰਥਕਤਾ ਦੀ ਤਸਦੀਕ ਹੀ ਸਮਝਦਾ ਹਾਂ।” ਲੱਗਦਾ ਸੀ ਹੁਣ ਮੇਰੇ ਕੋਲ ਪੁੱਛਣ ਲਈ ਤੇ ਉਨ੍ਹਾਂ ਕੋਲ ਦੱਸਣ ਲਈ ਕੁੱਝ ਨਹੀਂ ਬਚਿਆ ਸੀ। ਅੰਤ ਵਿਚ ਉਨ੍ਹਾਂ ਕੋਲੋਂ ਸੰਸਾਰ ਦੀ ਇਸ ਚੋਣਵੀਂ ਨਜ਼ਮ ਦਾ ਪਾਠ ਸੁਣਿਆ ਗਿਆ ਤੇ ਇਹ ਪਾਠ ਇਸ ਤਰ੍ਹਾਂ ਹੈ:
ਕਿਣਕੇ ਵਿਚ ਸੈਰ
ਕਿਣਕਾ ਹੈ
ਅੰਦਰ ਜਾਣ ਦਾ
ਰਾਹ ਲੱਭ ਗਿਆ
ਤਾਂ ਉਮਰ ਭਰ
ਸੈਰ ਕਰਨ ਲਈ ਕਾਫੀ ਹੈ। #
![]() |
| mweIkl vIgrz qy Ajmyr rofy |
![]() |
| ib`l gyts qy Ajmyr rofy |