ਗ਼ਜ਼ਲ ਗਾਇਨ ਦੇ ਇਕ ਯੁੱਗ ਦਾ ਅੰਤ
ਜਗਜੀਤ ਸਿੰਘ
-ਬਖ਼ਸ਼ਿੰਦਰ
ਗ਼ਜ਼ਲਾਂ ਗਾਉਣ ਵਿਚ ਇਕ ਵੱਖਰੇ ਅੰਦਾਜ਼ ਤੇ ਬਹੁਤ ਹੀ ਵੱਖਰੀ ਤਰ੍ਹਾਂ ਦੀ ਆਵਾਜ਼ ਦੇ ਮਾਲਕ ਜਗਜੀਤ ਸਿੰਘ, ਜਿਨ੍ਹਾਂ ਨੂੰ ਉਨ੍ਹਾਂ ਦੇ ਚਾਹੁਣ ਵਾਲ਼ੇ ‘ਭਾਪਾ ਜੀ’ ਕਹਿ ਕੇ ਸੰਬੋਧਨ ਕਰਦੇ ਹੁੰਦੇ ਸਨ, ਸੋਮਵਾਰ (10 ਅਕਤੂਬਰ) ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਦਿਮਾਗ਼ ਦੀ ਨਾੜੀ ਫਟ ਜਾਣ ਕਾਰਨ ਉਹ 18 ਸਤੰਬਰ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਇਲਾਜ ਗੋਚਰੇ ਸਨ। ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਵੀ ਉੱਥੇ ਹੀ ਲਏ।
8 ਫਰਵਰੀ, 1941 ਨੂੰ ਜਨਮੇ ਜਗਜੀਤ ਸਿੰਘ ਸੱਚੀਂ ਹੀ ‘ਸ਼ਹਿਨਸ਼ਾਹਿ-ਗ਼ਜ਼ਲ’ ਸਨ। ਉਹ ਗਾਉਂਦੇ ਹੀ ਨਹੀਂ ਸਨ, ਉਹ ਗੀਤਾਂ/ ਗ਼ਜ਼ਲਾਂ ਦੀਆਂ ਤਰਜ਼ਾਂ ਵੀ ਬਣਾਉਂਦੇ ਸਨ। ਉਨ੍ਹਾਂ ਨੇ ਬਹੁਤ ਸਾਰੀਆਂ ਰਚਨਾਵਾਂ ਨੂੰ ਆਪਣੇ ਵਿਲੱਖਣ ਅੰਦਾਜ਼ ਵਿਚ ਸੰਗੀਤਕ ਜਾਮਾ ਪੁਆਇਆ ਤੇ ਅਮਰ ਕਰ ਦਿੱਤਾ। ਉਨ੍ਹਾਂ ਨੇ ਪੰਜਾਬੀ, ਹਿੰਦੀ, ੳਰਦੂ ਅਤੇ ਨੇਪਾਲੀ ਭਾਸ਼ਾ ਵਿਚ ਵੀ ਗਾਇਆ।
ਉਹ ਉਸ ਵੇਲ਼ੇ ਗਾਉਣ ਦੇ ਪਿੜ ਵਿਚ ਦਾਖਲ ਹੋਏ ਸਨ, ਜਦੋਂ ਇਸ ਖੇਤਰ ਵਿਚ ਪਾਕਿਸਤਾਨੀ ਗਾਇਕਾਂ ਦੀ ਹੀ ਚੜ੍ਹਤ ਸੀ ਤੇ ਭਾਰਤੀ ਗਾਇਕਾਂ ਨੂੰ, ਪਾਕਿਸਤਾਨੀ ਗਾਇਕਾਂ ਦੇ ਮੁਕਾਬਲੇ ਊਣੇ-ਪੌਣੇ ਹੀ ਮੰਨਿਆ ਜਾਂਦਾ ਸੀ।
ਹੋਰ ਗ਼ਜ਼ਲ ਗਾਇਕਾਂ ਤੋਂ ਉਲਟ ਜਗਜੀਤ ਸਿੰਘ ਨੇ ਫ਼ਿਲਮਾਂ ਲਈ ਗਾਉਣ ਵੱਲੋਂ ਹੱਥ ਨਾ ਖਿੱਚਿਆ। ਉਨ੍ਹਾਂ ਦੀ ਮਖ਼ਮਲੀ ਆਵਾਜ਼ ਨੇ ‘ਪ੍ਰੇਮ ਗੀਤ’, ‘ਸਾਥ ਸਾਥ’ ਅਤੇ ‘ਅਰਥ’ ਜਿਹੀਆਂ ਹਿੰਦੀ ਫ਼ਿਲਮਾਂ ਵਿਚ ਵੀ ਆਪਣੇ ਸੰਗੀਤਕ ਜਾਦੂ ਦਾ ਜਲਵਾ ਦਿਖਾਇਆ। ਉਂਝ ਉਨ੍ਹਾਂ ਨੇ ਆਪਣੇ ਸੰਗੀਤਕ ਇਲਮ ਤੇ ਆਵਾਜ਼ ਨਾਲ 60 ਤੋਂ ਵੱਧ ਫ਼ਿਲਮੀ ਤੇ ਗ਼ੈਰਫ਼ਿਲਮੀ ਐਲਬਮਜ਼ ਉੱਤੇ ‘ਦਸਤਖ਼ਤ’ ਕੀਤੇ।
ਉਨ੍ਹਾਂ ਨੇ ਗ਼ਜ਼ਲ ਗਾਇਨ ਨੂੰ ਰਵਾਇਤੀ ਮਾਹੌਲ ਵਿਚੋਂ ਕੱਢ ਕੇ ਉਸ ਨੂੰ ਆਧਨਿਕ ਰੰਗਤ ਦਿੱਤੀ ਤੇ ‘ਇਨਫਿਊਜਿਨ ਟੈਕਨਾਲੋਜੀ’ ਦਾ ਲਿਬਾਸ ਪੁਅਇਆ। ਇਹ ਪਹਿਲ ਜਗਜੀਤ ਸਿੰਘ ਦੇ ਖਾਤੇ ਹੀ ਪੈਂਦੀ ਹੈ। ਉਨ੍ਹਾਂ ਨੇ ਇਕ ਸੰਗੀਤ ਨਿਰਦੇਸ਼ਕ ਵਜੋਂ ਪਹਿਲੀ ਵਾਰੀ ਆਪਣੀ ਐਲਬਮ ‘ਬੀਯੌਂਡ ਟਾਈਮ’ ਵਿਚ ‘ਮਲਟੀ ਟਰੈਕ ਰਿਕਾਰਡਿੰਗ’ ਦੀ ਵਰਤੋਂ ਕੀਤੀ।
‘ਪਦਮ ਵਿਭੂਸ਼ਨ’ ਨਾਲ ਨਵਾਜ਼ੇ ਹੋਏ ਜਗਜੀਤ ਸਿੰਘ ਨੇ ਹੀ ਭਾਰਤ ਵਿਚ ਗ਼ਜ਼ਲ ਨੂੰ ਘਰ-ਘਰ ਤੇ ਖ਼ਾਨੇ-ਖ਼ਾਨੇ ਪਹੁੰਚਾਇਆ ਸੀ। ਗ਼ਜ਼ਲ ਜਿਸ ਮਕਬੂਲੀਅਤ ਦੀ ਹੱਕਦਾਰ ਸੀ, ਉਹ ਜਗਜੀਤ ਸਿੰਘ ਨੇ ਉਸ ਨੂੰ ਦੁਆਈ ਸੀ। ਉਸ ਦੇ ਗ਼ਜ਼ਲ ਗਾਇਨ ਦੀ ਦੀਵਾਨੀ ਹੋ ਗਈ ਨਵੀਂ ਨਸਲ ਨੇ ਇਕ ਵਾਰ ਫਿਰ ਉਰਦੂ ਸ਼ਿਅਰੋ-ਸ਼ਾਇਰੀ ਵੱਲ ਤਵੱਜੋ ਦੇਣੀ ਸ਼ੁਰੂ ਕੀਤੀ ਸੀ।
ਜਗਜੀਤ ਸਿੰਘ ਦੀ ਆਵਾਜ਼ ਵਿਚ ਗਾਈ ਜਾਣ ਮਗਰੋਂ ਹੀ ਗ਼ਜ਼ਲ, ਆਵਾਮ ਵਿਚ ਆਈ ਜਦੋਂ ਕਿ ਇਸ ਤੋਂ ਪਹਿਲਾਂ ਇਹ ਜਗੀਰਦਾਰਾਂ ਵੱਲੋਂ ਕਰਾਏ ਜਾਂਦੇ ਜਲਸਿਆਂ ਤੇ ਮੁਜਰਿਆਂ ਤਕ ਹੀ ਮਹਿਦੂਦ ਸੀ।
ਜਗਜੀਤ ਸਿੰਘ ਨੇ ਗ਼ਜ਼ਲਾਂ ਤਾਂ ਗਾਈਆਂ ਹੀ, ‘ਕਾਗ਼ਜ਼ ਕੀ ਕਸ਼ਤੀ’ ਵਰਗੀਆਂ ਕਈ ਨਜ਼ਮਾਂ ਨੂੰ ਵੀ ਸਦਾਬਹਾਰ ਬਣਾ ਦਿੱਤਾ। ਉਨ੍ਹਾਂ ਨੇ ਆਪਣੇ ਮੁਢਲੇ ਦੌਰ ਤੋਂ ਮਰਹੂਮ ਸੁਦਰਸ਼ਨ ਫ਼ਾਕਿਰ ਦੀ ਦੋਸਤੀ ਹੀ ਨਹੀਂ ਮਾਣੀ, ਉਨ੍ਹਾਂ ਦੀ ਸ਼ਾਇਰੀ ਦਾ ਲੁਤਫ਼ ਵੀ ਲਿਆ ਤੇ ਉਹ ਸ਼ਾਇਰੀ ਗਾਈ ਵੀ। ਜਗਜੀਤ ਸਿੰਘ ਨੇ ਜਨਾਬ ਫ਼ਾਕਿਰ ਦੀ ਲਿਖੀ ਹੋਈ ਤਕਰੀਬਨ ਤਮਾਮ ਸ਼ਾਇਰੀ ਗਾਈ ਹੋਈ ਹੈ। ਕਿਸੇ ਜ਼ਮਾਨੇ ਵਿਚ, ਸੰਗੀਤ ਅਤੇ ਸ਼ਾਇਰੀ ਦੇ ਜਹਾਨ ਵਿਚ ‘ਫ਼ਾਕਿਰ-ਜਗਜੀਤ’ ਜੋੜੀ ਦਾ ਤਹਿਲਕਾ ਹੁੰਦਾ ਸੀ। ਉਂਝ ਉਨ੍ਹਾਂ ਨੇ ਮਿਰਜ਼ਾ ਗ਼ਾਲਿਬ, ਕਤੀਲ ਸ਼ਿਫ਼ਾਈ, ਫ਼ਿਰਾਕ ਗੋਰਖ਼ਪੁਰੀ ਅਤੇ ਨਿਦਾ ਫ਼ਾਜ਼ਲੀ ਦਾ ਕਲਾਮ ਵੀ ਗਾਇਆ ਤੇ ਏਦਾਂ ਗਾਇਆ ਕਿ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਉਨ੍ਹਾਂ ਦੇ ਗਾਇਨ ਅਤੇ ਸਰੋਤਿਆਂ ਵਿਚਾਲੇ ਆ ਸਕੇ।
‘ਫੇਸ ਟੂ ਫੇਸ’, ‘ਮਰਾਸਿਮ’, ‘ਆਈਨਾ’ ਅਤੇ ‘ਦਿਲ ਕਹੀਂ ਹੋਸ਼ ਕਹੀਂ’ ਉਨ੍ਹਾਂ ਦੀਆਂ ਕੁੱਝ ਐਲਬਮਜ਼ ਦੇ ਸਿਰਲੇਖ ਹਨ, ਉਨ੍ਹਾਂ ਦੀਆਂ ਐਲਬਮਜ਼ ਦੇ ਹੋ ਸਕਦੇ ਹਨ।
ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਈ ਦੀਆਂ ਕਵਿਤਾਵਾਂ ਵੀ ਗਾਈਆਂ। ਉਨ੍ਹਾਂ ਦਾ ਵਿਛੋੜਾ ਸਹਿਣ ਲਈ ਉਨ੍ਹਾਂ ਦੀ ਪਤਨੀ ਚਿੱਤਰਾ, ਜੋ ਉਨ੍ਹਾਂ ਦੀ ਜੀਵਨ ਸਾਥਣ ਹੀ ਨਹੀਂ ਸੀ, ਉਨ੍ਹਾਂ ਨਾਲ ਆਵਾਜ਼ ਮਿਲਾ ਕੇ ਗਾਉਂਦੀ ਵੀ ਰਹੀ ਹੈ, ਹੀ ਰਹਿ ਗਈ ਹੈ ਕਿਉਂ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਵਿਵੇਕ ਸਿੰਘ, 1990 ਵਿਚ ਇਕ ਹਾਦਸੇ ਕਾਰਨ ਰੱਬ ਨੂੰ ਪਿਆਰਾ ਹੋ ਗਿਆ। ਚਿੱਤਰਾ ਭਾਬੀ ਨੂੰ ਕੋਈ ਦਿਲਾਸਾ ਨਹੀਂ ਦਿੱਤਾ ਜਾ ਸਕਦਾ ਕਿਉਂ ਕਿ ਉਨ੍ਹਾਂ ਲਈ ਹਰ ਦਿਲਾਸਾ ਇਕ ਲਾਰਾ ਬਣ ਗਿਆ ਹੈ।

{10.10.11-2.30 A M}