ਨਹਿਰੂ-ਗਾਂਧੀ ਖ਼ਾਨਦਾਨ ਦੀਆਂ ਜੜ੍ਹਾਂ ਵਿਚੋਂ ਸਿੰਮਿਆ ਲੇਖ
ਬਖ਼ਸ਼ਿੰਦਰ
![]() |
| ਨਹਿਰੂ ਤੇ ਇੰਦਰਾ-ਜਦੋਂ ਕੈਮਰਾ ਵੀ ਆਪਸੀ ਤਣਾਅ ਫੜਨ ਲੱਗਿਆ |
ਦੋ ਵਰਗੇ ਇਸ ਇਕ ਖ਼ਾਨਦਾਨ ਦੀਆਂ ਜੜ੍ਹਾਂ ਮੁਗ਼ਲ ਸਲਤਨਤ ਨਾਲ ਜਾ ਜੁੜਨ ਤਾਂ ਹੈਰਾਨੀ ਦੇ ਨਾਲ ਹੀ ਹੋਰ ਵੀ ਕਾਫੀ ਕੁੱਝ ਹੋ ਸਕਦਾ ਹੈ। 1857 ਦੇ ਗ਼ਦਰ ਤੋਂ ਪਹਿਲਾਂ ਦਿੱਲੀ ਵਿਚ ਮੁਗ਼ਲਾਂ ਦੇ ਰਾਜ ਵੇਲ਼ੇ ਇਕ ਕੋਤਵਾਲ ਹੁੰਦਾ ਸੀ, ਜਿਸ ਦਾ ਨਾਂ ਇਤਿਹਾਸ ਵਿਚ ‘ਗਿਯਾਸੂਦੀਨ ਗਾਜ਼ੀ’ ਵਜੋਂ ਵੱਜਦਾ ਹੈ। 1857 ਦੀ ਇਹ ਬਗ਼ਾਵਤ ਕੁਚਲਣ ਤੋਂ ਬਾਅਦ ਬਰਤਾਨਵੀ ਸਰਕਾਰ ਤੇ ਉਸ ਦੇ ਅਹਿਲਕਾਰਾਂ ਨੇ ਮੁਗ਼ਲਾਂ ਦਾ ਸ਼ਿਕਾਰ ਕੀਤਾ ਸੀ। ਇਕ-ਇਕ ਮੁਗ਼ਲ ਲੱਭ ਕੇ ਮੋਤ ਦੇ ਘਾਟ ਉਤਾਰਿਆ ਜਾਂਦਾ ਰਿਹਾ। ਦੂਜੇ ਪਾਸੇ ਮੁਗ਼ਲਾਂ ਦਾ ਸਾਥ ਦੇਣ ਵਾਲ਼ੇ ਹਿੰਦੂਆਂ ਨੂੰ ਛੱਡ ਕੇ, ਬਾਕੀ ਹਿੰਦੂਆਂ ਨੂੰ ਹੱਥ ਨਹੀਂ ਲਾਇਆ ਜਾ ਰਿਹਾ ਸੀ। ਇਸ ਦੇ ਨਤੀਜੇ ਵਜੋਂ ਕਈ ਮੁਸਲਮਾਨਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਨਾਂ ਹਿੰਦੂਆਂ ਵਾਲੇ ਰੱਖਣੇ/ਦੱਸਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ‘ਗਿਯਾਸੂਦੀਨ ਗਾਜ਼ੀ’ ਆਪਣਾ ਨਾਂ ਬਦਲ ਕੇ ‘ਗੰਗਾਧਰ ਨਹਿਰੂ’ ਹੋ ਗਿਆ, ਜਿਸ ਤੋਂ ਨਹਿਰੂ ਖ਼ਾਨਦਾਨ ਦਾ ਮੁੱਢ ਬੱਝਿਆ। ਇਸ ਨਹਿਰੂ ਦੀ ਰਿਹਾਇਸ਼, ਲਾਲ ਕਿਲੇ ਨੇੜੇ ਵਗਦੀ ਇਕ ਨਹਿਰ ਦੇ ਕੰਢੇ ਸੀ, ਜਿਸ ਕਰ ਕੇ ਉਹ ‘ਨਹਿਰੂ’ ਸਦਾਉਣ ਲੱਗਿਆ।
ਸਾਰੇ ਜਹਾਨ ਦੇ ਇਤਿਹਾਸ ਵਿਚ ਗੰਗਾਧਰ ਤੋਂ ਇਲਾਵਾ ‘ਨਹਿਰੂ’ ਸਦਾਉਣ ਵਾਲ਼ਾ ਬੰਦਾ ਨਹੀਂ ਲੱਭਦਾ। ਸਾਡੀਆਂ ਇਨ੍ਹਾਂ ਗੱਲਾਂ ਦੀ ਸੱਚਾਈ ਦਾ ਖ਼ੁਰਾ ਲੱਭਣਾ ਹੋਵੇ ਤਾਂ ‘ਇਨਸਾਈਕਲੋਪੀਡੀਆ ਆਫ਼ ਇੰਡੀਅਨ ਵਾਰ ਆਫ਼ ਇੰਡੀਪੈਂਡੈਂਸ’ ਦੀ 13ਵੀਂ ਸੈਂਚੀ ਵਿਚ ਐੱਮ. ਕੇ. ਸਿੰਘ ਵੱਲੋਂ ਲਿਖੇ ਹੋਏ ਵੇਰਵੇ ਦੇਖੇ ਜਾ ਸਕਦੇ ਹਨ। ਭਾਰਤ ਸਰਕਾਰ ਬਹੁਤ ਹੀਲੇ ਕਰ ਕੇ ਇਨ੍ਹਾਂ ਹਕੀਕਤਾਂ ਉੱਤੇ ਮਿੱਟੀ ਪਾਉਂਦੀ ਰਹੀ ਹੈ, ਪਰ ਇਤਿਹਾਸ ਗਵਾਹ ਹੈ ਕਿ ਸ਼ਹਿਰ ਦੇ ਕੋਤਵਾਲ ਦਾ ਅਹੁਦਾ ਬਹੁਤ ਅਹਿਮ ਹੁੰਦਾ ਸੀ ਤੇ ਉਸ ਉੱਤੇ ਕਿਸੇ ਹਿੰਦੂ ਨੂੰ ਬਿਰਾਜਮਾਨ ਹੋਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀ।
ਜਵਾਹਰ ਲਾਲ ਨਹਿਰੂ ਦੀ ਭੈਣ ਕ੍ਰਿਸ਼ਨਾ ਨੇ ਵੀ ਆਪਣੇ ਯਾਦ
![]() |
| ਪਦਮਜਾ ਨਾਇਡੂ, ਜਿਸ ਨੇ ਇਸ਼ਕ ਵਿਚੋਂ ਗਵਰਨਰੀ ਖੱਟੀ |
-ਸੰਗ੍ਰਹਿ ਵਿਚ ਲਿਖਿਆ ਹੋਇਆਹੈ ਕਿ ਉਨ੍ਹਾਂ ਦਾ ਦਾਦਾ 1857 ਤੋਂ ਪਹਿਲਾਂ ਦਿੱਲੀ ਦਾ ਕੋਤਵਾਲ ਹੁੰਦਾ ਸੀ। ਨਹਿਰੂ ਨੇ ਆਪਣੀ ਜੀਵਨੀ ਵਿਚ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੇ ਆਪਣੇ ਦਾਦੇ ਦੀ ਇਕ ਇਹੋ ਜਿਹੀ ਤਸਵੀਰ ਦੇਖੀ ਹੋਈ ਹੈ, ਜਿਸ ਵਿਚ ਉਨ੍ਹਾਂ ਦੇ ਦਾਦੇ ਨੇ ਮੁਗ਼ਲ ਸਰਦਾਰਾਂ ਵਾਲਾ ਲਿਬਾਸ ਪਾਇਆ ਹੋਇਆ ਸੀ। ਨਹਿਰੂ ਨੇ ਇਹ ਵੀ ਲਿਖਿਆ ਹੋਇਆ ਹੈ ਕਿ ਦਿੱਲੀ ਤੋਂ ਆਗਰਾ ਜਾਂਦੇ, ਉਸ ਦੇ ਦਾਦੇ ਦੇ ਪਰਿਵਾਰ ਦੇ ਕਈ ਜੀਆਂ ਨੂੰ ਅੰਗਰੇਜ਼ਾਂ ਨੇ ਸਿਰਫ਼ ਇਸ ਕਰ ਕੇ ਹਿਰਾਸਤ ਵਿਚ ਲੈ ਲਿਆ ਸੀ ਕਿਉਂ ਕਿ ਉਨ੍ਹਾਂ ਦੀਆਂ ਸ਼ਕਲਾਂ ਮੁਗ਼ਲਾਂ ਦੀਆਂ ਸ਼ਕਲਾਂ ਨਾਲ ਰਲਦੀਆਂ ਸਨ। ੳਦੋਂ ਉਹ ਲੋਕ ਆਪਣੇ-ਆਪ ਨੂੰ ‘ਕਸ਼ਮੀਰੀ ਪੰਡਤ’ ਦੱਸ ਕੇ ਛੁੱਟੇ ਸਨ। ਇਸ ਤਰ੍ਹਾਂ ਇਹ ਗੱਲ ਹੁਣ ਲੁਕੀ-ਛੁਪੀ ਨਹੀਂ ਰਹਿ ਗਈ ਕਿ ਜਵਾਹਰ ਲਾਲਾ ਨਹਿਰੂ ਦਾ ਦਾਦਾ ਮੁਗ਼ਲ ਮੁਸਲਮਾਨ ਸੀ।
ਕਦੇ ਕਿਸੇ ਨੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਅਲਾਹਾਬਾਦ ਵਿਚ ਜਵਾਹਰ ਲਾਲ ਨਹਿਰੂ ਦੇ ਜਨਮ ਸਥਾਨ 77 ਮਿਰਾਜ ਗੰਜ ਨੂੰ ਅਜਾਇਬ ਘਰ ਜਾਂ ਕਿਸੇ ਯਾਦਗ਼ਾਰ ਦਾ ਰੂਪ ਕਿਉਂ ਨਹੀਂ ਦਿੱਤਾ ਗਿਆ। ਇਸ ਦੀ ਵਜ੍ਹਾ ਇਹ ਹੈ ਕਿ ਉੱਥੇ ਚਕਲਾ ਹੈ। ਇਹ ਇਲਾਕਾ ਇਕ ਅਰਸੇ ਤੋਂ ‘ਰੰਡੀ ਬਜ਼ਾਰ’ ਵਜੋਂ ਜਾਣਿਆ ਜਾਂਦਾ ਹੈ। ਇੱਥੇ ਰੰਡੀ ਬਜ਼ਾਰ ਦਾ ਵਜੂਦ, ਜਵਾਹਰ ਲਾਲ ਨਹਿਰੂ ਦੇ ਜਨਮ ਤੋਂ ਕਿਤੇ ਪਹਿਲਾਂ ਦਾ ਹੈ। ਮੋਤੀ ਲਾਲ ਨਹਿਰੂ ਨੇ ਇਸ ਘਰ ਦਾ ਇਕ ਹਿੱਸਾ, ‘ਲਾਲੀ ਜਾਨ’ ਨਾਂ ਦੀ ਇਕ ਤਵਾਇਫ਼ ਨੂੰ ਵੇਚਿਆ ਹੋਇਆ ਹੈ। ਘਰ ਦੇ ਇਸ ਹਿੱਸੇ ਨੂੰ ‘ਇਮਾਮਬਾੜਾ’ ਕਿਹਾ ਜਾਂਦਾ ਰਿਹਾ ਹੈ। ਇਨ੍ਹਾਂ ਹਕੀਕਤਾਂ ਦੀ ਦਰਿਆਫ਼ਤ ਮੌਕਾ ਦੇਖ ਕੇ ਵੀ ਕੀਤੀ ਜਾ ਸਕਦੀ ਹੈ ਤੇ ‘ਇਨਸਾਈਕਲੋਪੀਡੀਆ’ ਤੇ ‘ਵਿਕੀਪੀਡੀਆ’ ਤੋਂ ਵੀ ਕੀਤੀ ਜਾ ਸਕਦੀ ਹੈ। ਕਾਫੀ ਚਿਰ ਬਾਅਦ ਮੋਤੀ ਲਾਲ ਤੇ ਉਨ੍ਹਾਂ ਦਾ ਪਰਿਵਾਰ ‘ਆਨੰਦ ਭਵਨ’ ਰਹਿਣ ਚਲਿਆ ਗਿਆ ਸੀ। ਇੱਥੇ ਗ਼ੌਰ ਕਰਨ ਵਾਲੀ ਇਕ ਗੱਲ ਇਹ ਹੈ ਕਿ ‘ਆਨੰਦ ਭਵਨ’ ਜਵਾਹਰ ਲਾਲ ਨਹਿਰੂ ਦਾ ਜੱਦੀ ਘਰ ਜ਼ਰੂਰ ਹੈ, ਉਨ੍ਹਾਂ ਦਾ ਜਨਮ ਸਥਾਨ ਨਹੀਂ ਹੈ।
ਐੱਮ. ਓ. ਮਥੱਈ, ਜੋ ਜਵਾਹਰ ਲਾਲ ਨਹਿਰੂ ਦੇ ਨਿੱਜੀ ਸਕੱਤਰ ਰਹੇ ਸਨ, ਨੇ ‘ਰੇਮਿਨੀਸੈਂਸਿਜ਼ ਆਫ਼ ਦਾ ਨਹਿਰੂ ਏਜ’ ਸਿਰਲੇਖ ਹੇਠ ਇਕ ਕਿਤਾਬ ਲਿਖੀ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੋਇਆ ਹੈ ਕਿ ਪੰਡਤ ਨਹਿਰੂ ਤੇ ਭਾਰਤ ਦੇ ਵਾਇਸਰਾਏ ਮਾਊਂਟਬੈਟਨ ਦੀ ਪਤਨੀ ਐਡਵਿਨਾ ਮਾਊਂਟਬੈਟਨ ਵਿਚਾਲੇ ਗਹਿ-ਗੱਡਵਾਂ ਮੁਆਸ਼ਕਾ ਸੀ। ਇੰਦਰਾ ਗਾਂਧੀ ਇਸ ਇਸ਼ਕਪੇਚੇ ਤੋਂ ਬਹੁਤ ਦੁਖੀ ਸੀ ਤੇ ਉਹ ਆਪਣੇ ਬਾਪ ਨੂੰ ਇਸ ਤੋਂ ਵਰਜਣ ਲਈ ਮੌਲਾਨਾ ਅਬੁਲ ਕਲਾਮ ਦੀਆਂ ਮਿੰਨਤਾਂ ਕਰਦੀ ਹੁੰਦੀ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਬਾਪ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਸ ਦੀ ਧੀ ਨੂੰ ਉਸ ਦੇ ਇਸ ਮੁਆਸ਼ਕੇ ਬਾਰੇ ਪਤਾ ਹੈ।
ਪੰਡਤ ਨਹਿਰੂ ਦੇ, ਸਰੋਜਿਨੀ ਨਾਇਡੂ ਦੀ ਧੀ ਪਦਮਜਾ ਨਾਇਡੂ ਨਾਲ ਵੀ ਸਬੰਧ ਸਨ। ਪਦਮਜਾ ਦੀਆਂ ਤਸਵੀਰਾਂ ਪੰਡਤ ਨਹਿਰੂ ਦੇ ਬੈੱਡਰੂਮ ਵਿਚ ਪਈਆਂ ਰਹਿੰਦੀਆਂ ਸਨ। ਇੰਦਰਾ ਗਾਂਧੀ ਅਕਸਰ ਹੀ ਉਹ ਤਸਵੀਰਾਂ ਉੱਥੋਂ ਚੁੱਕ ਦਿੰਦੀ ਸੀ, ਜਿਸ ਕਾਰਨ ਪਿਉ-ਧੀ ਵਿਚਾਲੇ ਤਣਾਅ ਰਹਿੰਦਾ ਸੀ। ਪਦਮਜਾ ਨੂੰ ਪੱਛਮੀਂ ਬੰਗਾਲ ਦੀ ਰਾਜਪਾਲ ਬਣਾਇਆ ਜਾਣਾ, ਇਸ ਇਸ਼ਕ ਦਾ ਹੀ ਇਨਾਮ ਸੀ। ਬਨਾਰਸ ਦੀ ਇਕ ‘ਸੰਨਿਆਸਣ’ ਸ਼ਰਧਾ ਮਾਂ ਦੇ ਵੀ ਪੰਡਤ ਨਹਿਰੂ ਨਾਲ ‘ਗ੍ਰਹਿਸਤਣ’ ਵਾਲ਼ੇ ਸਬੰਧ ਸਨ। 1949 ਵਿਚ ਉਸ ਨੂੰ, ਪੰਡਤ ਨਹਿਰੂ ਤੋਂ ਗਰਭ ਠਹਿਰ ਗਿਆ ਤਾਂ ਉਸ ਨੇ ਬੜੀ ਅੜੀ ਕੀਤੀ ਕਿ ਨਹਿਰੂ ਉਸ ਨਾਲ ਵਿਆਹ ਕਰਾਵੇ। ਪੰਡਤ ਨਹਿਰੂ ਉਸ ਨੂੰ ਬੰਗਲੌਰ ਛੱਡ ਆਏ। ਬਾਅਦ ਵਿਚ ਉਸ ਦੀ ਕੁੱਖੋਂ ਇਕ ਮੁੰਡਾ ਜੰਮਿਆ, ਜੋ ਹੁਣ ਵੀ ਕਿਤੇ ਨਾ ਕਿਤੇ ਨਾ ਕਿਤੇ ਆਪਣੇ ਭਾਰਤੀ ਹੋਣ ’ਤੇ ਫ਼ਖ਼ਰ ਕਰ ਰਿਹਾ ਹੋਵੇਗਾ।
ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਤੋਂ ਨਹਿਰੂ ਨੂੰ ਇਹ ਡਰ ਸੀ ਕਿ ਉਹ ਦੋਵੇਂ ਹੀ ਉਨ੍ਹਾਂ ਦੇ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿਚ ਅੜਿੱਕਾ ਪਾ ਸਕਦੇ ਹਨ ਤੇ ਉਨ੍ਹਾਂ ਦੋਹਾਂ ਦਾ ਮਰਨਾ ਹਾਲੇ ਤਕ ਗੋਲ ਗੰਢ ਬਣਿਆ ਹੋਇਆ ਹੈ। ਇਹ ਹਕੀਕਤਾਂ ਜਾਣ ਕੇ ਵੀ ਪੰਡਤ ਨਹਿਰੂ ਦਾ ਜਨਮ ਦਿਨ ‘ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਕੋਈ ਅਰਥ ਰਹਿ ਜਾਂਦਾ ਹੈ?
ਐੱਸ. ਸੀ. ਭੱਟ ਵੱਲੋਂ ਲਿਖੀ ਹੋਈ ਹੋਈ ਕਿਤਾਬ ‘ਦਾ ਗ੍ਰੇਟ ਡਿਵਾਈਡ: ਮੁਸਲਿਮ ਸੈਪਰੇਟਿਜ਼ਮ ਐਂਡ ਪਾਰਟੀਸ਼ਨ’ ਵਿਚ ਦਰਜ ਵੇਰਵਿਆਂ ਅਨੁਸਾਰ, ਜਵਾਹਰ ਲਾਲ ਨਹਿਰੂ ਦੀ ਭੈਣ ਵਿਜੈ ਲਕਸ਼ਮੀ ਆਪਣੇ ਬਾਪ ਦੇ ਨੌਕਰ ਸੱਯਦ ਹੁਸੈਨ ਨਾਲ ਨਿੱਕਲ ਗਈ ਸੀ। ਮੋਤੀ ਲਾਲ ਨਹਿਰੂ ਨੇ ਉਸ ਨੂੰ ਚੁਕਾ ਕੇ ਧੱਕੇ ਨਾਲ ਉਸ ਦਾ ਵਿਆਹ ਰਣਜੀਤ ਪੰਡਤ ਨਾਂ ਦੇ ਇਕ ਬੰਦੇ ਨਾਲ ਕਰ ਦਿੱਤਾ ਸੀ।
ਨਹਿਰੂ ਖ਼ਾਨਦਾਨ ਵਿਚ ਨਹਿਰੂ ਵੱਲੋਂ ਬੀਜੀ ਹੋਈ ਅਨੈਤਿਕਤਾ ਨੂੰ ਪਾਣੀ ਪਾ-ਪਾ ਕੇ ਪਾਲਿਆ ਸੀ ਪ੍ਰਿਯਦਰਸ਼ਨੀ ਇੰਦਰਾ ਨੇ। ਉਸ ਨੂੰ ਪੜ੍ਹਾਈ ਲਈ ਆਕਸਫੋਰਡ ਯੂਨੀਵਰਸਿਟੀ ਵਿਚ ਦਾਖਲ ਕਰਾਇਆ ਗਿਆ, ਪਰ ਉਸ ਨੂੰ ਉਥੋਂ ਹਟਾ ਕੇ ਸ਼ਾਤੀ ਨਿਕੇਤਨ ਵਿਚ ਦਾਖਲ ਕਰਾਉਣਾ ਪਿਆ। ਉਥੋਂ ਵੀ ਉਸ ਨੂੰ ਮਾੜੇ ਵਤੀਰੇ ਕਾਰਨ ਕੱਢ ਦਿੱਤਾ ਗਿਆ। ਉਥੋਂ ਕੱਢੇ ਜਾਣ ਮਗਰੋਂ ਘਰ ਵਿਚ ਇਕੱਲੀ ਰਹਿ ਗਈ ਇੰਦਰਾ ਨੇ ਆਪਣੇ ਘਰ ਕਰਿਆਨਾ ਤੇ ਸ਼ਰਾਬ ਦੇਣ ਆਉਂਦੇ ਨਵਾਬ ਖ਼ਾਨ ਦੇ ਪੁੱਤਰ ਫ਼ਿਰੋਜ਼ ਖ਼ਾਨ ਨਾਲ ਪਿਆਰ-ਪੀਘ ਚੜ੍ਹਾਉਣੀ ਸ਼ੁਰੂ ਕਰ ਦਿੱਤੀ।
ਮਹਾਰਾਸ਼ਟਰ ਦੇ ਤਤਕਾਲੀ ਗਵਰਨਰ ਸ਼੍ਰੀਪ੍ਰਕਾਸ਼ ਨੇ ਜਵਾਹਰ ਲਾਲ ਨਹਿਰੂ ਨੂੰ ਖ਼ਬਰਦਾਰ ਕੀਤਾ ਪਈ ਉਸ ਦੀ ਧੀ ਫ਼ਿਰੋਜ਼ ਖ਼ਾਨ ਨਾਲ ‘ਫਸੀ’ ਹੋਈ ਹੈ। ਫਿਰ ਫ਼ਿਰੋਜ਼ ਖ਼ਾਨ ਵਲੈਤ ਚਲਿਆ ਗਿਆ। ਫਿਰ ਇਕ ਦਿਨ ਇੰਦਰਾ ਨੇ ਆਪਣਾ ਧਰਮ ਬਦਲਣ ਮਗਰੋਂ ‘ਮੈਮੂਨਾ ਬੇਗਮ’ ਬਣ ਕੇ ਲੰਡਨ ਦੀ ਇਕ ਮਸਜਿਦ ਵਿਚ ਫ਼ਿਰੋਜ਼ ਖ਼ਾਨ ਨਾਲ ਨਿਕਾਹ ਕਰ ਲਿਆ। ਇਸ ਵਿਆਹ ਲਈ ਨਾ ਇੰਦਰਾ ਦਾ ਬਾਪ ਰਾਜ਼ੀ ਸੀ, ਨਾ ਮਾਂ। ਨਹਿਰੂ ਨੇ ਆਪਣੇ ਦਾਮਾਦ ਨੂੰ ਆਪਣੇ ਨਾਂ ਨਾਲੋਂ ‘ਖ਼ਾਨ’ ਲਾਹ ਕੇ, ‘ਗਾਂਧੀ’ ਲਾਉਣ ਲਈ ਮਸਾਂ ਮਨਾਇਆ। ਫ਼ਿਰੋਜ਼ ਨੇ ‘ਖ਼ਾਨ’ ਲਾਹ ਕੇ ਆਪਣੇ ਨਾਂ ਨਾਲ ‘ਗਾਂਧੀ’ ਤਾਂ ਜੋੜ ਲਿਆ, ਪਰ ਆਪਣਾ ਮਜ਼ਹਬ ਨਾ ਬਦਲਿਆ। ਨਾਂ ਬਦਲਣ ਖਾਤਰ ਇਕ ਹਲਫ਼ੀਆ ਬਿਆਨ ਵੀ ਲਿਖਾਇਆ ਗਿਆ। ‘ਇੰਦਰਾ’ ਵੀ ‘ਇੰਦਰਾ ਗਾਂਧੀ’ ਬਣ ਗਈ। ਜਦੋਂ ਉਹ ਦੋਵੇਂ ਭਾਰਤ ਆਏ ਤਾਂ ਜੱਗ ਰੱਖਣ ਲਈ, ਫਿਰ ਉਨ੍ਹਾਂ ਦਾ ਵਿਆਹ ਹਿੰਦੂ ਰਹੁ-ਰੀਤਾਂ ਮੁਤਾਬਿਕ ਕਰ ਦਿੱਤਾ ਗਿਆ।
ਬਰਤਾਨੀਆ ਵਿਚ ਇਕ ਕਾਰ ਚੋਰੀ ਕਰਨ ਦੇ ਮਾਮਲੇ ਵਿਚ ਸੰਜੇ ਗਾਂਧੀ ਦਾ, ‘ਸੰਜੀਵ’ ਤੋਂ ਸੰਜੇ ਬਣਨਾ ਹੁਣ ਕਿਸੇ ਤੋਂ ਗੁੱਝਾ ਨਹੀਂ ਹੈ। ਇਹ ਗੱਲ ਵੀ ਹੁਣ ਲੁਕੀ-ਛੁਪੀ ਨਹੀਂ ਕਿ ਰਾਜੀਵ ਗਾਂਧੀ ਦੇ ਜਨਮ ਮਗਰੋਂ ਇੰਦਰਾ ਤੇ ਫ਼ਿਰੋਜ਼ ਤਲਾਕ ਹੋਣ ਤੋਂ ਬਗ਼ੈਰ ਹੀ ਜੁਦਾ-ਜੁਦਾ ਰਹਿੰਦੇ ਸਨ। ਕੇ. ਐੱਨ. ਰਾਓ ਵੱਲੋਂ ਲਿਖੀ ਹੋਈ ਕਿਤਾਬ ‘ਦਾ ਨਹਿਰੂ ਡਾਇਨੈਸਟੀ’ ਵਿਚ ਇਹ ਗੱਲ ਦਰਜ ਹੈ ਕਿ ਇੰਦਰਾ ਗਾਂਧੀ ਯਾਨੀ ਬੇਗਮ ਫ਼ਿਰੋਜ਼ ਖ਼ਾਨ ਦਾ ਦੂਜਾ ਪੁੱਤਰ ਸੰਜੇ ਗਾਂਧੀ, ਫ਼ਿਰੋਜ਼ ਗਾਂਧੀ ਦਾ ਪੁੱਤਰ ਨਹੀਂ ਸੀ, ਸਗੋਂ ਉਸ ਦਾ ਬਾਪ ਇਕ ਮੁਸਲਮਾਨ ਸ਼ਰੀਫ਼ਜ਼ਾਦਾ ਮੁਹੰਮਦ ਯੂਨੁਸ ਸੀ। ਮੇਨਕਾ ਗਾਂਧੀ ਨਾਲ ਸੰਜੇ ਗਾਂਧੀ ਦਾ ਵਿਆਹ, ਇਸੇ ਹੀ ਮੁਹੰਮਦ ਯੂਨੁਸ ਦੀ ਕੋਠੀ ਵਿਚ ਹੋਇਆ ਸੀ। ਜਦੋਂ ਹਵਾਈ ਹਾਦਸੇ ਵਿਚ ਸੰਜੇ ਗਾਂਧੀ ਦੀ ਮੌਤ ਹੋਈ ਸੀ ਤਾਂ ਮੁਹੰਮਦ ਯੂਨੁਸ ਧਾਹਾਂ ਮਾਰ-ਮਾਰ ਰੋਇਆ ਸੀ।
ਯੂਨੁਸ ਵੱਲੋਂ ਲਿਖੀ ਹੋਈ ਕਿਤਾਬ ‘ਪਰਸਨਜ਼, ਪੈਸ਼ਨਜ਼ ਐਂਡ ਪਾਲਿਟਿਕਸ’ ਵਿਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸੰਜੇ ਗਾਂਧੀ ਦੀ ਸੁੰਨਤ ਕੀਤੀ ਹੋਈ ਸੀ। ਇਹ ਗੱਲ ਵੀ ਕੋਈ ਲੁਕੀ-ਛੁਪੀ ਨਹੀਂ ਹੈ ਕਿ ਸੰਜੇ ਗਾਂਧੀ, ਆਪਣੇ ਬਾਪ ਦੇ ਭੇਤ ਆਸਰੇ ਆਪਣੀ ਮਾਂ ਤੋਂ ਅਕਸਰ ਹੀ ਆਪਣੀਆਂ ਗੱਲਾਂ ਮੰਨਵਾ ਲੈਂਦਾ ਸੀ। ਇਸੇ ਹੀ ਕਾਰਨ ਇੰਦਰਾ ਗਾਂਧੀ ਨੂੰ ਸੰਜੇ ਦੀਆਂ ਕਈ ਗ਼ਲਤੀਆਂ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਰਹੀਆਂ। ਇੰਦਰਾ ਗਾਂਧੀ ਦੇ ਉਹਲੇ ਵਿਚ ਸੰਜੇ ਗਾਂਧੀ ਦਾ ਰਾਜ ਚੱਲਣ ਦੀ ਇਹੋ ਵਜ੍ਹਾ ਸੀ।
ਜਦੋਂ ਸੰਜੇ ਗਾਂਧੀ ਦੇ ਮਰਨ ਦੀ ਖ਼ਬਰ ਇੰਦਰਾ ਗਾਂਧੀ ਨੂੰ ਦੱਸੀ ਗਈ ਤਾਂ ਉਹ ਅੱਬੜਵਾਹੀ ਜਿਹੀ ਇਹ ਬੋਲੀ ਸੀ, “ਉਸ ਦੀਆਂ ਚਾਬੀਆਂ ਤੇ ਘੜੀ ਕਿੱਥੇ ਹੈ?” ਉਨ੍ਹਾਂ ਚਾਬੀਆਂ ਵਿਚ ਨਹਿਰੂ-ਗਾਂਧੀ ਖ਼ਾਨਦਾਨ ਦੇ ਕਿਸੇ ਵੱਡੇ ਰਾਜ਼ ਦੀ ਚਾਬੀ ਵੀ ਹੋ ਸਕਦੀ ਹੈ। ਸ਼ਾਇਦ ਉਸ ਘੜੀ ਵਿਚ ਇਸ ਖ਼ਾਨਦਾਨ ਤੋਂ ਗੁਜ਼ਰੀਆਂ ਬਹੁਤ ਹੀ ਅਜੀਬੋ-ਗ਼ਰੀਬ ਘੜੀਆਂ ਦਾ ਵੇਰਵਾ ਹੋਵੇ। ਸੱਚੀਂ ਉਹ ਹਵਾਈ ਹਾਦਸਾ ਬਹੁਤ ਹੀ ਭੇਤ ਭਰਿਆ ਸੀ। ਇਹ ਭੇਤ ਕੀ ਸਨ? ਹੁਣ ਸਭ ਕੁੱਝ ਇਕੋ ਵਾਰ ਜਾਣ ਲਓਗੇ? ਕੁੱਝ ਫੇਰ ਸਹੀ।#