ਹੁਣ ਹੀਰੋ ਹੋਣਗੇ ਲੁੱਚੇ ਤੇ ਹੀਰੋਇਨਾਂ...ਨਾ ਹੀ ਪੁੱਛੋ    
- ਨਘੋਚੀ ਲਾਲ
     ਕੋਈ ਜ਼ਮਾਨਾ ਸੀ ਜਦੋਂ ਕਿਸੇ ਫ਼ਿਲਮ ਦੇ ਨਾਇਕ ਨੂੰ ਕੋਈ ਬੁਰਾ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ। ਬੁਰੇ ਕੰਮ ਜਾਂ ਬੁਰਾਈਆਂ ਕਰਨ ਦੀ ਜ਼ਿੰਮੇਵਾਰੀ ਖਲਨਇਕਾਂ ਜਾਂ ਬਦਮਾਸ਼ਾਂ ਸਿਰ ਹੁੰਦੀ ਸੀ। ਇਸੇ ਤਰ੍ਹਾਂ ਦਰਸ਼ਕਾਂ ਨੂੰ ਹਸਾਉਣ ਦੀ ਜ਼ਿੰਮੇਵਾਰੀ ਹਸਾਊ ਜਾਂ ਕਾਮੇਡੀਅਨ ਕਲਾਕਾਰ ਦੇ ਸਿਰ ਹੁੰਦੀ ਸੀ। ਹੁਣ ਇਹ ਸਾਰੇ ਹੀ ਕੰਮ, ਫ਼ਿਲਮ ਦਾ ਨਾਇਕ ਯਾਨੀ ਹੀਰੋ ਆਪ ਹੀ ਕਰਨ ਲੱਗ ਪਿਆ ਹੈ। ਇਸ ਦੀ ਇਕ ਤਾਜ਼ਾ ਮਿਸਾਲ ਹੈ, ਇਸੇ ਹੀ ਮਹੀਨੇ ਰਿਲੀਜ਼ ਹੋਣ ਵਾਲੀ ਹਿੰਦੀ ਫ਼ਿਲਮ ‘ਰਾਸਕਲਜ਼’, ਜਿਸ ਦਾ ਸਿਰਲੇਖ ਹੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਸ ਦੇ ਨਾਇਕ ‘ਸੁੱਚੇ’ ਨਹੀਂ ‘ਲੁੱਚੇ’ ਹੋਣਗੇ।     ਇਸੇ ਤਰ੍ਹਾਂ ਕਿਸੇ ਜ਼ਮਾਨੇ ਵਿਚ ਮਾੜੇ ਕੰਮ ਖਲਨਾਇਕਾਵਾਂ ਜ਼ਿੰਮੇ ਹੁੰਦੇ ਸਨ। ਖਲਨਾਇਕਾਵਾਂ ਦੇ ਲਿਬਾਸ ਵੀ ਜਿਸਮਾਂ ਨੂੰ ਢਕਣ ਵਾਲ਼ੇ ਘੱਟ, ਜਿਸਮ ਦੀ ਨੁਮਾਇਸ਼ ਕਰਨ ਵਾਲ਼ੇ ਬਹੁਤੇ ਹੁੰਦੇ ਸਨ। ਹੁਣ ਫ਼ਿਲਮਾਂ ਵਿਚੋਂ ਖਲਨਾਇਕਾਵਾਂ ਵੀ ਗ਼ਾਇਬ ਹੋ ਰਹੀਆਂ ਹਨ ਤੇ ਉਨ੍ਹਾਂ ਵਾਲ਼ੇ ਸਾਰੇ ਕੰਮ ਨਾਇਕਾਵਾਂ ਨੇ ਸੰਭਾਲ ਲਏ ਹਨ। ਖਲਨਾਇਕਾਵਾਂ ਵਾਲ਼ੇ ਕੱਪੜੇ ਪਾਉਣੇ ਤਾਂ ਗੱਲ ਹੀ ਕੋਈ ਨਹੀਂ, ਹੁਣ ਹਿੰਦੀ ਸਿਨੇਮਾ ਦੀਆਂ ਨਾਇਕਾਵਾਂ ਕੱਪੜਿਆਂ ਤੋਂ ਬਾਹਰ ਵੀ ਹੋਈਆਂ ਫਿਰਦੀਆਂ ਵੀ ਦਿਸਣ ਲੱਗ ਪਈਆਂ ਹਨ। ਇਨ੍ਹਾਂ ਨੁਕਤਿਆਂ ’ਤੇ ਸਹੀ ਪਾਉਂਦੀਆਂ ਹਨ, ਫ਼ਿਲਮ ਰਾਸਕਲਜ਼ ਦੀਆਂ ਇਹ ਦੋ ਤਸਵੀਰਾਂ: