ਇਕ ਬੀਬੀ, ਯੋਗੀ ਅਦਿੱਤਯ ਨਾਥ ਨੂੰ 'ਪਿਆਰ' ਕਰਦੀ ਹੈ ਅਤੇ ਉਨ੍ਹਾਂ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਹ ਗੱਲ ਸੁਣਦੀ ਵੀ ਸਭ ਨੂੰ ਹੈ ਅਤੇ ਸਮਝ ਵੀ ਸਭ ਨੂੰ ਆਉਂਦੀ ਹੈ। ਯੋਗੀ ਜੀ ਬਾਰੇ ਤਾਂ ਆਪਾਂ ਜਾਣਦੇ ਹੀ ਹਾਂ ਨਾ? ਉਹ ਆਪਣੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੀ ਨਹੀਂ ਹਨ, ਸਗੋਂ ਬੜੇ ਹੀ 'ਕੌਤਕੀ ਜੋਗੀ' ਵੀ ਹਨ। 'ਜੋਗੀ ਜੀ' ਦੀ 'ਜੋਗਣ' ਬਣਨਾ ਚਾਹੁੰਦਿਆਂ, ਉਨ੍ਹਾਂ ਦੇ ਰੰਗ ਵਿਚ 'ਰੰਗੀ' ਜਾਣਾ ਚਾਹੁੰਦੀ ਇਹ ਬੀਬੀ ਕੌਣ ਹੈ? ਆਓ, ਉਸੇ ਤੋਂ ਹੀ ਜਾਣਦੇ ਹਾਂ। ਇੰਟਰਨੈੱਟ ਉੱਤੇ 'ਚੱਲ-ਚੱਲ ਕਮਲ਼ੀ' ਹੋਈ ਫਿਰਦੀ, ਇਕ ਵਿਡੀਓ ਕਲਿੱਪ ਵਿਚ ਕੁੱਝ ਸੁਆਲਾਂ ਦੇ ਜੁਆਬ ਦਿੰਦਿਆਂ, ਇਸ 'ਬੀਬੀ ਜੀ' ਨੇ ਏਦਾਂ ਫ਼ਰਮਾਇਆ ਹੋਇਆ ਹੈ:
"ਮੇਰਾ ਨਾਮ ਰੀਮਾ ਸ਼੍ਰੀਵਾਸਤਵ ਹੈ ਔਰ ਹਮ ਕਾਨਪੁਰ...ਸੇ ਹੈਂ।"
"ਆਪ ਯੋਗੀ ਜੀ ਕੇ ਯਹਾਂ ਕਿਆ ਕਰ ਰਹੇ ਹੈਂ, ਮੁੱਖਯ ਮੰਤਰੀ ਕੇ ਯਹਾਂ?"
"ਯਹਾਂ ਮੁੱਖਯ ਮੰਤਰੀ ਜੀ ਕੇ ਲੀਏ ਅਪਨਾ ਪ੍ਰੇਮ-ਪੱਤ੍ਰ ਲੇ ਕਰ ਕੇ ਆਏ ਹੈਂ। ਮੇਰੀ ਜੋ ਫੀਲਿੰਗ ਹੈਂ ਉਨ ਕੇ ਪ੍ਰਤੀ ਵੋਹ ਹਮ ਲਿਖ ਕੇ ਇਸ ਲੈਟਰ ਮੇਂ ਲਾਏ ਹੈਂ, ਹੈ ਨਾ? ਏਕ ਸਾਲ ਸੇ ਮੇਰੀ, ਉਨ ਸੇ ਵਿਡੀਓ ਕਾਨਫ਼ਰੰਸਿੰਗ ਕੇ ਥਰੂ ਬਾਤਚੀਤ ਹੋ ਰਹੀ ਹੈ, ਕਾਫ਼ੀ ਪਿਆਰ ਕੀ ਭੀ ਬਾਤੇਂ ਹੋ ਰਹੀ ਹੈਂ। ਇਸ ਸੇ ਹਮ ਪੂਰੀ ਲਾਈਫ ਉਨ ਕੇ ਸਾਥ ਮੇਂ ਰਹਿਨਾ ਚਾਹਤੇ ਹੈਂ, ਹੈ ਨਾ? ਹਮ ਬਹੂਤ ਜਾਦਾ ਪ੍ਰੇਸ਼ਾਨ ਹੈਂ, ਬਹੂਤ ਜਾਦਾ ਡੀਪ੍ਰੈੱਸ਼ਨ ਮੇਂ ਹੈਂ। ਏਕ ਸਾਲ ਸੇ ਜੋ ਵਿਡੀਓ ਕਾਨਫ਼ਰੰਸਿੰਗ ਹੋ ਰਹੀ ਹੈ, ਹਮ ਚਾਹਤੇ ਹੈਂ ਕਿ ਵੋਹ ਆਮਨੇ-ਸਾਮਨੇ ਆ ਕਰ ਕੇ, ਹਮ ਸੇ ਬਾਤਚੀਤ ਕਰੇਂ, ਹੈ ਨਾ? ਔਰ ਯੇਹ ਬਤਾਏਂ ਕਿ ਜੋ ਲੈਟਰ ਮੇਂ ਹਮ ਨੇ ਲਿਖਾ ਹੈ, ਉਨ ਬਾਤੋਂ ਮੇਂ ਸੱਚਾਈ ਹੈ ਯਾ ਹਮ ਝੂਟ ਬੋਲ ਰਹੇ ਹੈਂ? ਅਗਰ ਹਮ ਝੂਟ ਬੋਲ ਰਹੇ ਹੈਂ ਤੋ ਹਮੇਂ ਜੇਲ੍ਹ ਭੇਜ ਦੇਂ, ਹੈ ਨਾ? ਲੇਕਿਨ ਹਮ ਚਾਹਤੇ ਹੈਂ ਕਿ ਏਕ ਬਾਰ ਵੋਹ ਆਮਨੇ-ਸਾਮਨੇ ਆ ਕਰ ਕੇ ਬਾਤਚੀਤ ਕਰੇਂ ਕਿ ਵੋਹ ਹਮ ਸੇ ਪ੍ਰੀਚਿਤ ਹੈਂ ਕਿ ਨਹੀਂ? ਵੋਹ ਹਮ ਸੇ ਪਯਾਰ ਕਰਤੇ ਹੈਂ ਕਿ ਨਹੀਂ? ਪੂਰੀ ਲਾਈਫ ਮੇਰਾ ਸਾਥ ਦੇਂਗੇ ਯਾ ਨਹੀਂ ਦੇਂਗੇ? ਇਸੀ ਲੀਏ, ਯੇਹ ਲੈਟਰ ਮੇਂ ਹਮ ਨੇ ਸਾਰੀ ਬਾਤੇਂ ਲਿਖਦੀਂ ਹੈਂ, ਜੋ ਏਕ ਸਾਲ ਸੇ ਮੇਰੇ ਔਰ ਉਨ ਕੇ ਬੀਚ ਮੇਂ ਹੋ ਰਹਾ ਹੈ। ਏਕ ਸਾਲ ਸੇ ਜੋ ਵੋਹ ਕਹਿ ਰਹੇ ਹੈਂ, ਹਮ ਕਹਿ ਰਹੇ ਹੈਂ, ਜੋ ਭੀ ਮੈਟਰ ਹੈ, ਯੇਹ ਸਾਰਾ ਹਮ ਨੇ ਲੈਟਰ ਮੇਂ ਲਿਖ ਕਰ ਕੇ ਦੋ ਦਿਨ ਪਹਿਲੇ ਡਿਪਟੀ ਸੀ. ਐੱਮ. ਕੋ ਦੀਆ ਹੈ। ਆਜ ਜਾ ਕਰ ਕੇ ਉਨ ਕੇ ਸਵਾਗਤ ਕਕਸ਼ ਮੇਂ ਸਟਾਫ਼ ਮੇਂ ਦੀਆ ਹੈ ਹਮ ਨੇ, ਤੋ ਉਨਹੋਂ ਨੇ ਯੇਹ ਲੈਟਰ ਮੇਰਾ, ਮੁੱਖਯ ਮੰਤਰੀ ਜੀ ਤਕ ਪਹੁੰਚਾ ਦੀਆ ਔਰ ਜਬ ਟਾਈਮ ਹੋਗਾ ਤੋ ਹਮ ਮਿਲੇਂਗੇ ਮੁੱਖਯ ਮੰਤਰੀ ਜੀ ਸੇ। ਹਾਂ, ਹਮ ਉਨ ਸੇ ਪਰਸਨਲੀ ਮਿਲਨਾ ਚਾਹਤੇ ਹੈਂ। ਉਨ ਸੇ ਕਹਿਨਾ ਚਾਹਤੇ ਹੈਂ ਕਿ ਮੇਰੀ ਲਾਈਫ ਕਾ ਡਿਸੀਜਨ ਲੇਨਾ ਹੋਗਾ ਕਯੂੰ ਕਿ ਹਮ ਬਹੂਤ ਜਾਦਾ ਡੀਪ੍ਰੈੱਸ਼ਨ ਮੇਂ ਹੈਂ, ਬਹੂਤ ਜਾਦਾ ਪ੍ਰੇਸ਼ਾਨ ਹੈਂ। ਉਨ ਸੇ ਹਮੇਂ, ਇਸ ਬਾਤ ਸੇ, ਉਨ ਸੇ ਬਾਤਚੀਤ ਕਰ ਕੇ ਹਮੇਂ ਇਤਨਾ ਜਾਦਾ ਅਟ੍ਰੈਕਸ਼ਨ ਹੋ ਗਯਾ, ਲਗਾਉ ਹੋ ਗਯਾ ਕਿ ਉਨ ਕੇ ਬਿਨਾਂ ਰਹਿ ਨਹੀਂ ਸਕਤੇ, ਹਮ ਚਾਹਤੇ ਹੈਂ ਕਿ ਹਮ ਪੂਰੀ ਲਾਈਫ ਉਨ ਕੇ ਸਾਥ ਮੇਂ ਰਹੇਂ ਔਰ ਵੋਹ ਭੀ ਇਸ ਬਾਤ ਕੀ 'ਕਲੀਅਰਫਿਕੇਸ਼ਨ' ('ਕਲੈਰੀਫਿਕੇਸ਼ਨ' ਯਾਨੀ ਸਪੱਸ਼ਟੀਕਰਨ) ਕਰੇਂ ਕਿ ਪੂਰੀ ਲਾਈਫ ਮੇਰੇ ਸਾਥ ਰਹਿਨਾ ਚਾਹਤੇ ਹਂੈ ਕਿ ਨਹੀਂ ਰਹਿਨਾ ਚਾਹਤੇ ਹਂੈ।"
"ਆਪ ਕੀ ਮੁਲਾਕਾਤ ਉਨ ਸੇ ਕਿ ਤਰਹਾ ਸੇ ਹੂਈ?"
"ਮੇਰੀ ਮੁਲਾਕਾਤ ਉਨ ਸੇ ਸਾਰਵਜਨਿਕ ਰੂਪ ਸੇ ਗੋਰਖ਼ ਨਾਥ ਮੰਦਿਰ ਮੇਂ ਹੂਈ ਥੀ, ਗੋਰਖ਼ ਪੁਰ ਮੇਂ, ਲੇਕਿਨ ਹਮ ਨੇ ਉਸ ਸਮਯ ਉਨਹੇਂ ਪਰਪੋਜ਼ ਨਹੀਂ ਕੀਆ ਥਾ ਮੈਰਿਜ ਕੇ ਲੀਏ ਯਾ ਕਭੀ 'ਲਵ' ਕੇ ਲੀਏ ਯਾ ਕਭੀ ਇਸ ਮੈਟਰ ਕੇ ਬਾਰੇ ਮੇਂ ਬਾਤ ਨਹੀਂ ਕਰੀ, ਹਮੇਸ਼ਾ ਅਪਨੀਂ ਪ੍ਰੌਬਲਮਜ਼ ਵਾਲਾ ਲੈਟਰ ਦੀਆ। ਕਭੀ ਇਸ ਮੈਟਰ ਪਰ ਬਾਤ ਨਹੀਂ ਕੀ, ਲੇਕਿਨ ਹਮ ਇਤਨੇ ਜਾਦਾ ਪ੍ਰੇਸ਼ਾਨ ਹੈਂ, ਮੇਰੀ ਲਾਈਫ ਕਾ ਡਿਸੀਜਨ ਹੈ, ਇਸ ਲੀਏ ਹਮ ਫਾਈਨਲੀ ਚਾਹਤੇ ਹੈਂ ਕਿ ਵੋਹ ਸਾਮਨੇ ਆ ਕਰ ਕੇ ਬਾਤ ਕਰੇਂ। ਏਕ ਸਾਲ ਸੇ ਜੋ ਵਿਡੀਓ ਕਾਨਫ਼ਰੰਸਿੰਗ ਹੋ ਰਹੀ ਹੈ, ਅਬ ਵਿਡੀਓ ਕਾਨਫ਼ਰੰਸਿੰਗ ਕੇ ਥਰੂ ਸਾਮਨੇ ਆ ਕਰ ਕੇ ਇਸਪੱਸ਼ਟ ਰੂਪ ਸੇ ਸਾਮਨੇ ਆ ਕਰ ਕੇ ਬਾਤਚੀਤ ਕਰੇਂ ਕਿ ਮੇਰੀ ਬਾਤੋਂ ਮੇਂ ਸੱਚਾਈ ਹੈ ਕਿ ਨਹੀਂ ਹੈ। ਅਬ ਵੋਹ ਪੂਰੀ ਲਾਈਫ ਮੇਰੇ ਸਾਥ ਮੇਂ ਰਹੇਂਗੇ ਯਾ ਨਹੀਂ ਰਹੇਂਗੇ, ਮੇਰੇ ਸਾਥ ਰਿਸਤਾ ਬਨਾਏਂਗੇ ਕਿ ਨਹੀਂ ਬਨਾਏਂਗੇ? ਹਮ ਅਪਨਾ ਜੀਵਨ ਅਕੇਲੇ ਨਹੀਂ ਇਸ ਤਰਹਾ ਬਰਬਾਦ ਕਰ ਸਕਤੇ। ਹਮ ਬਹੂਤ ਜਾਦਾ ਪ੍ਰੇਸ਼ਾਨ ਹੋ ਗਏ ਹੈਂ। ਇਸ ਲੀਏ ਹਮ ਉਨ ਸੇ ਏਕ ਦਫ਼ਾ ਮਿਲਨੇ ਕੇ ਲੀਏ ਹੀ ਤੋ ਕਹਿ ਰਹੇ ਹੈਂ। ਇਨ ਬਾਤੋਂ ਮੇਂ ਅਗਰ ਏਕ ਭੀ ਸ਼ਬਦ ਅਗਰ ਝੂਟ ਹੈ ਤੋ ਹਮੇਂ ਜੇਲ੍ਹ ਭੇਜਦੇਂ, ਹੈ ਨਾ?"
"ਗੋਰਖ਼ ਪੁਰ ਮੇਂ ਆਪ ਸੇ ਮੁਲਾਕਾਤ ਹੂਈ ਥੀ ਤੋ ਆਪ ਗੋਰਖ਼ ਪੁਰ ਕਿਸ ਲੀਏ ਗਈਂ ਥੀਂ?"
"ਹਮ ਗੋਰਖ਼ ਪੁਰ ਗਏ ਥੇ ਤੋ ਅਪਨੀਂ ਸਮੱਸਿਯੋਂ ਵਾਲਾ ਲੈਟਰ ਲਿਖ ਕੇ ਗਏ ਥੇ ਕਿ ਮਤਲਬ ਹਮ ਫਾਇਨੈਂਸ਼ੀਅਲ ਇਤਨੀ ਪ੍ਰੌਬਲਮ ਹੈ ਔਰ ਫੈਮਿਲੀ ਸੇ ਅਲਗ ਰਹਿ ਰਹੇ ਹੈਂ ਤੀਨ ਸਾਲ ਸੇ ਔਰ ਹਮ ਮੈਰਿਜ਼... ਮੈਰਿਜ਼ ਨਹੀਂ ਕਰਨਾ ਚਾਹਤੇ। ਮੇਰੀ ਏਕ ਮੈਰਿਜ਼ ਹੋ ਚੁਕੀ ਹੈ, ਡਾਈਵੋਰਸ ਹੋ ਚੁਕਾ ਹੈ। ਹਮ ਸੈਕਿੰਡ ਮੈਰਿਜ਼ ਨਹੀਂ ਕਰਨਾ ਚਾਹਤੇ। ਤੋ ਮੇਰੀ ਲਾਈਫ ਕਾ ਕਿਆ ਹੋਗਾ ਔਰ ਮੇਰਾ ਕਿਆ ਸੈਟਲਮੈਂਟ ਹੋਗਾ..."
...
ਇਸ ਤੋਂ ਮਗਰੋਂ ਇਹ ਵਿਡੀਓ ਕਲਿੱਪ ਅਚਾਨਕ ਹੀ ਬੰਦ ਹੋ ਜਾਂਦੀ ਹੈ। ਇਹ ਵਿਡੀਓ ਕਲਿੱਪ, ਪ੍ਰਸ਼ਾਂਤ ਕਨੋਜੀਆ ਨਾਂ ਦੇ, ਪੱਤਰਕਾਰ ਦੱਸੇ ਜਾਂਦੇ ਇਕ ਵਿਅਕਤੀ ਨੇ ਅੱਗੇ 'ਸ਼ੇਅਰ' ਕਰ ਦਿੱਤੀ ਤਾਂ ਯੂ. ਪੀ. ਦੀ ਯੋਗੀ ਸਰਕਾਰ ਦੇ ਹੁਕਮਾਂ ਨਾਲ਼ ਇਸ ਬੰਦੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਪਰ 12 ਜੂਨ ਨੂੰ ਛੱਡ ਦਿੱਤਾ ਗਿਆ। ਕਨੌਜੀਆ ਦੇ ਨਾਲ਼ ਹੀ ਹਿਰਾਸਤ ਵਿਚ ਲਏ ਗਏ ਪੰਜ ਹੋਰ ਵਿਅਕਤੀਆਂ ਦਾ ਅਜੇ ਕੁੱਝ ਪਤਾ ਨਹੀਂ ਲੱਗਿਆ। ਉਨ੍ਹਾਂ ਦੇ ਖ਼ਿਲਾਫ਼ ਵੀ ਅਦਿੱਤਯਨਾਥ ਯੋਗੀ ਵਿਰੁੱਧ ਮਾੜੀਆਂ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਹੋਏ ਹਨ। ਇਨ੍ਹਾਂ ਪੰਜ ਜਣਿਆਂ ਵਿਚੋਂ ਵੀ ਤਿੰਨ ਜਣੇ ਪੱਤਰਕਾਰ ਹਨ। ਕਨੌਜੀਆ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਇਕ ਦਿਨ ਮਗਰੋਂ ਹੀ ਸੁਪਰੀਮ ਕੋਰਟ ਦੇ ਦਖ਼ਲ ਨਾਲ਼ ਉਸ ਦੀ ਜ਼ਮਾਨਤ ਹੋ ਗਈ। ਪ੍ਰਸ਼ਾਂਤ ਕਨੌਜੀਆ ਨੂੰ 'ਫੇਸਬੁੱਕ' ਅਤੇ 'ਟਵਿੱਟਰ' ਉੱਤੇ ਇਹ ਵਿਡੀਓ 'ਸ਼ੇਅਰ' ਕਰਨ ਦੇ ਦੋਸ਼ ਅਧੀਨ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਕਿ ਪੁਲੀਸ ਨੇ ਕਨੌਜੀਆ ਦੇ ਖ਼ਿਲਾਫ਼ ਇਹ ਦੋਸ਼ ਲਗਾਇਆ ਹੋਇਆ ਹੈ ਕਿ ਉਸ ਨੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਵਾਲ਼ੀਆਂ ਟਿੱਪਣੀਆਂ ਕੀਤੀਆਂ ਹੋਈਆਂ ਸਨ।
ਇੱਥੇ ਦੱਸ ਦੇਣਾ ਹੀ ਬਣਦੈ ਕਿ ਯੋਗੀ ਅਦਿੱਤਯ ਨਾਥ, ਭਗਵੇਂ ਭੇਸ ਵਿਚ ਰਹਿਣ ਵਾਲ਼ੇ ਸਾਧ ਹਨ, ਜੋ ਹੁਣ ਸਿਆਸਤਦਾਨ ਬਣ ਗਏ ਹਨ। ਉਹ, ਮੁੱਖ ਮੰਤਰੀ ਹੋਣ ਦੇ ਨਾਲ਼ ਹੀ, ਗੋਰਖ਼ਨਾਥ ਮੱਠ ਦੇ ਮਹੰਤ ਵੀ ਹਨ ਜਦੋਂ ਕਿ ਭਾਰਤੀ ਸੰਵਿਧਾਨ ਅਨੁਸਾਰ, ਉਨ੍ਹਾਂ ਨੂੰ ਦੋਹਾਂ ਵਿਚੋਂ ਇਕ ਅਹੁਦਾ ਛੱਡਣਾ ਬਣਦਾ ਹੈ। ਇਸ ਦੌਰਾਨ ਹੀ, ਅਧਿਕਾਰੀਆਂ ਨੇ ਦੱਸਿਆ ਹੈ ਕਿ 'ਨੇਸ਼ਨ ਲਾਈਵ' ਨਾਂ ਦੇ ਚੈਨਲ ਦੀ ਮੁਖੀ ਇਸ਼ੀਕਾ ਸਿੰਘ ਅਤੇ ਐਡੀਟਰ ਅਨੁਜ ਸ਼ੁਕਲਾ ਨੂੰ, 8 ਜੂਨ ਨੂੰ ਨੋਇਡਾ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਕਿਉਂ ਕਿ ਉਨ੍ਹਾਂ ਨੇ 6 ਜੂਨ ਨੂੰ, ਇਹੋ ਜਿਹਾ ਪ੍ਰਸਾਰਣ ਕੀਤਾ ਸੀ, ਜਿਸ ਦੀ ਸਮੱਗਰੀ ਦੇ ਹਕੀਕੀ ਹੋਣ ਦੀ ਤਫ਼ਤੀਸ਼ ਨਹੀਂ ਕਰਾਈ ਗਈ ਸੀ। ਉਨ੍ਹਾਂ ਦੋਹਾਂ ਨੂੰ 14 ਦਿਨਾਂ ਦੇ ਰਿਮਾਂਡ ਉੱਤੇ ਨਿਆਂਇਕ ਹਿਰਾਸਤ ਵਿਚ ਭੇਜਿਆ ਹੋਇਆ ਹੈ।
ਇਸ ਦੇ ਨਾਲ਼ ਹੀ ਪੁਲੀਸ ਨੇ ਕਵਾੜ ਦੇ ਇਕ ਵਪਾਰੀ ਪੀਰ ਮੁਹੰਮਦ ਨੂੰ ਵੀ ਯੋਗੀ ਅਦਿੱਤਯ ਨਾਥ ਦੇ 'ਵਿਆਹ ਦਾ ਜਾਅਲੀ ਕਾਰਡ' ਬਣਾਉਣ ਦੇ ਦੋਸ਼ ਅਧੀਨ ਗੋਰਖ਼ ਪੁਰ ਤੋਂ ਫੜਿਆ ਹੋਇਆ ਹੈ ਅਤੇ ਗੋਰਖ਼ ਪੁਰ ਦੇ ਇਕ ਨਰਸਿੰਗ ਹੋਮ ਦੇ ਮੈਨੇਜਰ ਰਾਮ ਪ੍ਰਕਾਸ਼ ਨੂੰ ਵੀ ਸੋਸ਼ਲ ਮੀਡੀਆ ਉੱਤੇ ਸ਼੍ਰੀ ਯੋਗੀ ਬਾਰੇ ਮਾੜੀ ਟਿੱਪਣੀ ਕਰਨ ਦੇ ਦੋਸ਼ ਅਧੀਨ ਸੀਖਾਂ ਪਿੱਛੇ ਡੱਕਿਆ ਹੋਇਆ ਹੈ। ਇਸ ਦੌਰਾਨ ਹੀ, ਦੋ ਹੋਰ ਵਿਅਕਤੀਆਂ ਦੇ ਖ਼ਿਲਾਫ਼ ਵੀ ਇਹੋ ਜਿਹੇ ਦੋਸ਼ਾਂ ਅਧੀਨ ਕੇਸ ਦਰਜ ਕੀਤੇ ਹੋਏ ਹਨ, ਪਰ ਉਨ੍ਹਾਂ ਨੂੰ ਹਾਲੇ ਹਿਰਾਸਤ ਵਿਚ ਨਹੀਂ ਲਿਆ ਗਿਆ।
ਸੰਤੋਸ਼ ਕੁਮਾਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਕਿਉਂ ਕਿ ਉਸ ਨੇ ਯੋਗੀ ਅਦਿੱਤਯ ਨਾਥ ਦੀ ਉਹ ਤਸਵੀਰ ਸੋਸ਼ਲ ਮੀਡੀਆ ਉੱਤੇ ਪਾਈ ਸੀ, ਜਿਸ ਵਿਚ ਅਦਲਾ-ਬਦਲੀਆਂ ਕੀਤੀਆਂ ਹੋਈਆਂ ਸਨ। ਬਸਤੀ ਦੇ ਵਿਜੇ ਯਾਦਵ ਵਿਰੁੱਧ ਇਹ ਦੋਸ਼ ਲਗਾਏ ਹੋਏ ਹਨ ਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦੇ ਖ਼ਿਲਾਫ਼ ਕੁੱਝ 'ਅਬਾ-ਤਬਾ' ਲਿਖਿਆ ਹੋਇਆ ਹੈ। ਇਸ ਦੇ ਨਾਲ਼ ਹੀ ਜ਼ਮਾਨਤ ਉੱਤੇ ਬਾਹਰ ਆਏ ਪ੍ਰਸ਼ਾਂਤ ਕਨੌਜੀਆ ਨੇ ਕਿਹਾ ਹੈ ਕਿ ਉਸ ਨੇ ਜਿਹੜੀ ਜਾਣਕਾਰੀ ਰਿਲੀਜ਼ ਕੀਤੀ ਹੈ, ਉਹ ਉਸ ਉੱਤੇ ਕਾਇਮ-ਦਾਇਮ ਅਤੇ ਬਰਕਰਾਰ ਹੈ। 11 ਜੂਨ ਨੂੰ ਨਵੀਂ ਦਿੱਲੀ ਤੋਂ 'ਪੀ. ਟੀ. ਆਈ.' ਵੱਲੋਂ ਦਿੱਤੀ ਗਈ ਇਕ ਖ਼ਬਰ ਅਨੁਸਾਰ, ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੀ ਪਤਨੀ ਜਗੀਸ਼ਾ ਅਰੋੜਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਉਸ ਦੇ ਪਤੀ ਨੂੰ ਜ਼ਮਾਨਤ ਉੱਤੇ ਰਿਹਾਅ ਕਰਨ ਨਾਲ਼, ਸੰਵਿਧਾਨ ਵਿਚ ਉਸ (ਜਗੀਸ਼ਾ ਅਰੋੜਾ) ਦਾ ਭਰੋਸਾ ਹੋਰ ਵੀ ਵਧਿਆ ਹੈ ਤੇ ਇਹ ਗੱਲ ਸਿੱਧ ਹੋ ਗਈ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਪ੍ਰਸ਼ਾਂਤ ਨੂੰ ਹਿਰਾਸਤ ਵਿਚ ਲੈ ਕੇ ਸੰਵਿਧਾਨ ਵਿਰੋਧੀ ਕਾਰਵਾਈ ਕੀਤੀ ਹੈ, ਜੋ ਨਹੀਂ ਕਰਨੀ ਚਾਹੀਦੀ ਸੀ।
ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਇਹ ਵੀ ਕਿਹਾ ਹੈ ਕਿ ਪੁਲੀਸ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਕਾਰਵਾਈ ਕੀਤੀ ਹੈ। ਉਸ ਨੇ ਕਿਹਾ, "ਜਿਹੜੇ ਲੋਕ, ਪ੍ਰਸ਼ਾਂਤ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਦੱਸਦੇ ਹਨ, ਉਹ ਸਿਆਸਤਦਾਨਾਂ ਦੇ 'ਹੱਥਠੋਕੇ' ਹਨ ਤੇ ਉਨ੍ਹਾਂ ਦਾ ਆਪਣਾ ਕੋਈ ਚਿਹਰਾ ਹੈ, ਨਾ ਅਵਾਜ਼ ਹੈ।"
ਇੱਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਸ਼ਾਂਤ ਕਨੌਜੀਆ ਦੀ ਜਿਸ ਟਿੱਪਣੀ ਨੂੰ ਯੋਗੀ ਦੇ ਖ਼ਿਲਾਫ਼ ਕਰਾਰ ਦਿੱਤਾ ਗਿਆ ਹੈ, ਉਸ ਵਿਚ 'ਇਸ਼ਕ ਛੁਪਾਏ ਨਹੀਂ ਛੁਪਤਾ ਯੋਗੀ ਜੀ' ਹੀ ਲਿਖਿਆ ਹੋਇਆ ਸੀ। ਇਹ ਵੀ ਦੱਸਣ ਯੋਗ ਹੈ ਕਿ ਰਵਾਇਤੀ ਮੀਡੀਆ ਦੇ ਨਮਾਇੰਦੇ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਦੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਪੱਤਰਕਾਰ ਮੰਨਣ ਦੀ ਥਾਂ 'ਕਥਿਤ ਪੱਤਰਕਾਰ' ਕਰਾਰ ਦਿੱਤਾ ਸੀ।#
1) ਆਪਣੇ-ਆਪ ਨੂੰ ਯੋਗੀ ਅਦਿੱਤਯ ਨਾਥ ਦੀ ਪ੍ਰੇਮਕਾ ਦੱਸਦੀ ਰੀਮਾ ਸ਼੍ਰੀਵਸਤਵ
2) ਫੜਿਆ ਤੇ ਛੱਡਿਆ ਗਿਆ ਸੋਸ਼ਲ ਮੀਡੀਆਮੈਨ ਪ੍ਰਸ਼ਾਂਤ ਕਨੌਜੀਆ
3) ਜਗੀਸ਼ਾ ਅਰੋੜਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ
5) 'ਨੇਸ਼ਨ ਲਾਈਵ' ਚੈਨਲ ਦੀ ਮੁਖੀ ਇਸ਼ੀਕਾ ਸਿੰਘ





