ਸ਼ਬਦੰਗਲ-128



'ਮੌਬ ਲਿੰਚਿੰਗ' ਦੇ ਸਬੰਧ ਵਿਚ ਇਕ 'ਇੰਟਰਨੈੱਟ-ਤੋੜ ਕਵਿਤਾ'
<><><><><><><><><><><><><><><>
     'ਮੌਬ ਲਿੰਚਿਗ ਯਾਨੀ 'ਲੋਕਾਂ ਦੀ ਭੀੜ ਵੱਲੋਂ ਕੀਤੀ ਜਾਂਦੀ ਅੰਨ੍ਹੀ ਕਤਲੋ-ਗ਼ਾਰਤ' ਦੇ ਸਬੰਧ ਵਿਚ ਇਕ-ਦੋ ਵਿਡੀਓਜ਼ ਦੇਖ ਕੇ ਹੀ ਮਨ ਇੰਨਾ ਦਹਿਲ ਗਿਆ ਸੀ ਕਿ ਇਸ ਬਾਰੇ ਲਿਖਣਾ ਸੋਚਦਿਆਂ ਹੀ ਰੂਹ ਕੰਬ ਜਾਂਦੀ ਰਹੀ। ਬਹੁਤ ਚਾਹੁਣ 'ਤੇ ਵੀ ਇਸ ਘਿਨਾਉਣੇ ਕਾਰੇ ਬਾਰੇ ਚਾਰ ਸ਼ਬਦ ਨਹੀਂ ਲਿਖ ਸਕਿਆ ਸਾਂ। ਹੁਣ ਇਸ ਸਬੰਧ ਵਿਚ ਇਕ ਵਿਦਿਆਰਥੀ ਵੱਲੋਂ 'ਵਾਸਤਵਿਕ ਕਾਨੂੰਨ' ਸਿਰਲੇਖ ਹੇਠ ਲਿਖੀ, ਸੁਣਾਈ ਤੇ ਰਿਕਾਰਡ ਕਰਾਈ ਹੋਈ ਕਵਿਤਾ ਵੱਲੋਂ ਇੰਟਰਨੈੱਟ ਉੱਤੇ ਹਲਚਲ ਮਚਾਉਣ ਮਗਰੋਂ 'ਮੌਬ ਲਿੰਚਿੰਗ' ਬਾਰੇ ਨਾ ਸਹੀ, 'ਮੌਬ ਲਿੰਚਿੰਗ' ਬਾਰੇ ਲਿਖੀ ਤੇ 'ਵਾਇਰਲ' ਹੋਈ ਕਵਿਤਾ ਬਾਰੇ ਤਾਂ ਚਾਰ ਸ਼ਬਦ ਲਿਖੇ ਜਾਣੇ ਬਣਦੇ ਹੀ ਹਨ।

    ਜਿਸ ਕਵਿਤਾ ਉੱਪਰੋਂ ਮੈਂ ਇਸ ਵਾਰ, ਆਪਣਾ 'ਸ਼ਬਦੰਗਲ' ਵਾਰ ਰਿਹਾ ਹਾਂ, ਉਸ ਦਾ ਪਾਠ ਮੇਰੀ ਪਾਠਕਾਂ ਵਾਲ਼ੀ ਸਰਕਾਰ ਵੀ ਕਰ ਲਵੇ ਤਾਂ ਚੰਗੈ:
ਵਾਸਤਵਿਕ ਕਾਨੂੰਨ
-------------
ਏਕ ਸੜਕ ਪਰ ਖ਼ੂਨ ਹੈ
ਤਾਰੀਖ਼ ਤਪਤਾ ਜੂਨ ਹੈ
ਏਕ ਉਂਗਲੀ ਹੈ ਪੜੀ
ਔਰ ਉਸ ਪੇ ਜੋ ਨਾਖੂਨ ਹੈ
ਨਾਖੂਨ ਪੇ ਹੈ ਇਕ ਨਿਸ਼ਾਂ
ਅਬ ਕੌਨ ਹੋਗਾ ਹੁਕਮਰਾਂ
ਜਬ ਚੁਨ ਰਹੀਂ ਥੀਂ ਉਂਗਲੀਆਂ
ਯੇਹ ਉਂਗਲੀ ਭੀ ਤਬ ਥੀ ਵਹਾਂ
ਫਿਰ ਕਿਊਂ ਪੜੀ ਹੈ ਖ਼ੂਨ ਮੇਂ
ਜਿਸਮ ਇਸ ਕਾ ਹੈ ਕਹਾਂ?
ਮਰ ਗਯਾ ਕਿ ਥਾ ਹੀ ਨਾ
ਕੌਨ ਥੇ ਵੋ ਲੋਗ
ਜਿਨ ਕੇ ਹਾਥ ਮੇਂ ਥੀ ਲਾਠੀਆਂ
ਕੋਈ ਅਫ਼ਸਰ ਥਾ ਪੁਲਿਸ ਕਾ
ਨਯਾਏਧੀਸ਼ ਆਏ ਥੇ ਕਿਆ?
ਕੌਨ ਕਰਤਾ ਥਾ ਵਕਾਲਤ
ਫ਼ੈਸਲਾ ਕਿਸ ਨੇ ਦੀਆ?
ਯਾ ਕੋਈ ਧਰਮਾਤਮਾ ਥਾ?
ਧਰਮ ਕੇ ਰਕਸ਼ਕ ਥੇ ਕਿਆ?
ਧਰਮ ਕਾ ਉਪਦੇਸ਼ ਕਯਾ ਥਾ?
ਕੌਨ ਥੇ ਵੋ ਦੇਵਤਾ?
ਨਾ ਪੁਲਿਸ ਨਾ ਪਤਰਕਾਰ
ਨਾਗਰਿਕ ਹੂੰ ਜ਼ਿੰਮੇਦਾਰ
ਮੇਰੇ ਸੀਧੇ ਸੀਧੇ ਪ੍ਰਸ਼ਨ ਹੈਂ
ਸੀਧਾ ਉੱਤਰ ਦੋ ਮੁਝੇ
ਹੈ ਸੜਕ ਪਰ ਖ਼ੂਨ ਕਿਊਂ
ਵੋ ਲੋਗ ਆਖ਼ਿਰ ਕੌਨ ਥੇ?
ਆਦਮੀ ਛੋਟੇ ਹੈਂ ਸਾਹਿਬ,
ਹਮ ਕਾ ਪੜਤੇ ਬੀਚ ਮੇਂ
ਹਮ ਬਚਾਨੇ ਭੀ ਗਏ ਥੇ,
ਤੀਨ ਪੜ ਗਏ ਖੀਚ ਕੇ
ਮੋਟਰ ਸਾਈਕਲ ਲਾਏ ਥੇ,
ਰੋਡ ਪਰ ਕਰ ਦੀ ਖੜ੍ਹੀ
ਆਠ ਦਸ ਲੌਂਡੇ ਲਪਾੜੇ,
ਲਾਠੀਆਂ ਇੱਤੀ ਬੜੀ
ਗਾਲੀ ਦੇ ਕੇ ਪੂਛਾ,
ਪੇਟ ਮੇਂ ਘੂੰਸਾ ਦੀਆ
ਅਧਮਰਾ ਵੋਹ ਗਿਰ ਪੜਾ
ਫਿਰ ਦੇ ਦਨਾਦਨ ਲਾਠੀਆਂ
ਪਾਂਉਂ ਕੀ ਹੱਡੀ ਮਿਟਾ ਦੀ,
ਮਾਂਸ ਕੀ ਲੁਗਦੀ ਬਨਾ ਦੀ
ਖ਼ੂਨ ਤੋ ਇਤਨਾ ਵਹਾ ਕਿ
ਸਾਹਿਬ ਹਮ ਸੇ ਨਾ ਦੇਖਾ ਗਯਾ
ਏਕ ਉਨ ਮੇਂ ਹੋਸ਼ ਮੇਂ ਥਾ,
ਜਾਨੇ ਉਸ ਕੋ ਕਿਆ ਪੜੀ
ਜੇਬ ਸੇ ਚਾਕੂ ਨਿਕਾਲਾ,
ਉਂਗਲੀ ਉਸ ਕੀ ਕਾਟ ਲੀ
ਆਖ਼ਿਰੀ ਥਾ ਵਾਰ ਜਿਸ ਕਾ,
ਉਨ ਕਾ ਵੋਹ ਸਰਦਾਰ ਥਾ
ਉਸ ਨੇ ਹੀ ਸਬ ਕੋ ਬਤਾਯਾ
ਜੋ ਮਰਾ ਗੱਦਾਰ ਥਾ
ਹੱਕ ਨਹੀਂ ਇਨ ਕੋ
ਹਮਾਰੇ ਦੇਸ਼ ਕੇ ਇਕ ਵੋਟ ਪਰ
ਦੀਮਕੋਂ ਕੋ ਨਾ ਰਖੋ ਗ਼ਰ
ਜੂਤੀਓਂ ਕੀ ਨੋਕ ਪਰ
ਸਰ ਪੇ ਯੇ ਚੜ੍ਹ ਜਾਏਂਗੇ,
ਯੇ ਕਈ ਗੁਨਾ ਬੜ੍ਹ ਜਾਏਂਗੇ
ਹਕੁਮਰਾਂ ਹੋਗਾ ਇੰਨਹੀਂ ਕਾ,
ਆਗ ਮੂਤੇਂਗੇ ਸਭੀ
ਪੈਰ ਕੇ ਨੀਚੇ ਕੁਚਲ ਦੋ
ਜੀਤ ਹੋਗੀ ਧਰਮ ਕੀ
ਹਮ ਤੋ ਖ਼ੁਦ ਡਰ ਗਏ ਥੇ ਸਾਹਿਬ
ਖ਼ੌਫ਼ ਉਨ ਕੋ ਥਾ ਨਹੀਂ
ਕਿਸ ਨਸਲ ਕੇ ਲੋਗ ਥੇ ਵੋ
ਕੁਛ ਸਮਝ ਆਯਾ ਨਹੀਂ
ਨਾ ਕੋਈ ਇੰਸਾਨ ਉਨ ਮੇਂ,
ਨਾ ਕੋਈ ਥਾ ਆਦਮੀ
ਸਾਥ ਮਿਲ ਕੇ ਸ਼ੇਰ ਬਨ ਗਏ
ਗੀਦੜੋਂ ਕੀ ਭੀੜ ਥੀ
ਨੋਂਚ ਖਾਨੇ ਕੀ ਤਲਬ ਥੀ,
ਜਾਨਵਰ ਤਾਸੀਰ ਥੀ
ਹਾਥ ਮੇਂ ਥੀ ਲਾਠੀਆਂ
ਤੋ ਭੈਂਸ ਭੀ ਉਨ ਕੀ ਹੀ ਥੀ
ਔਰ ਯੇਹ ਕੋਈ ਜੁਮਲਾ ਨਹੀਂ ਹੈ,
ਵਾਸਤਵਿਕ ਕਾਨੂੰਨ ਹੈ
ਅਰੇ ਹਮ ਸੇ ਕਾਹੇ ਪੂਛਤੇ ਹੋ,
ਕਿਊਂ ਸੜਕ ਪੇ ਖ਼ੂਨ ਹੈ
ਪੂਛੋ ਇਸ ਉਂਗਲੀ ਸੇ ਤੁਮ,
ਕਿਆ ਯਹਾਂ ਘਟਨਾ ਘਟੀ?
ਜੁਰਮ ਇਸ ਨੇ ਕਿਆ ਕੀਆ
ਜਿਸਮ ਸੇ ਯੇਹ ਕਿਊਂ ਕਟੀ?
ਮੈਂ ਤੋ ਸਮਝਾ ਮਰ ਚੁਕੀ ਹੈ
ਉਂਗਲੀ ਮੇਂ ਪਰ ਜਾਨ ਥੀ
ਸਿਆਹੀ ਉਸ ਨਾਖੂਨ ਪੇ,
ਜੋ ਦੇਸ਼ ਕਾ ਸੰਮਾਨ ਥੀ
ਬੋਲੀ 'ਅਬ ਕਿਆ ਚਾਹੀਏ,
ਵੋਟ ਥਾ ਦੇ ਤੋ ਦੀਆ,
ਜੀ ਰਹੇ ਥੇ ਕੈਦ ਮੇਂ,
ਮੌਤ ਦੇ ਦੀ ਸ਼ੁਕਰੀਆ!
ਨਾਖੂਨ ਪੇ ਜਮਹੂਰੀਅਤ ਹੈ,
ਜਮ ਗਯਾ ਹੈ ਖ਼ੂਨ ਭੀ
ਅਰੇ ਆਪ ਹੀ ਤੋ ਹੋ ਅਦਾਲਤ,
ਆਪ ਹੋ ਕਾਨੂੰਨ ਭੀ
ਆਪ ਸੇ ਕੈਸੀ ਸ਼ਿਕਾਯਤ
ਆਪ ਤੋ ਹੈਂ ਨੀਂਦ ਮੇਂ
ਆਪ ਜੈਸੇ ਸੌ ਖੜ੍ਹੇ ਥੇ
ਜਾਹਿਲੋਂ ਕੀ ਭੀੜ ਮੇਂ
ਸੌ ਮੇਂ ਸੇ ਗਰ ਏਕ ਭੀ
ਦੇ ਦੇ ਗਵਾਹੀ ਆਪ ਕੋ
ਮੈਂ ਖ਼ੁਸ਼ੀ ਸੇ ਮਾਨ ਲੂੰਗਾ
ਭੀੜ ਕੇ ਇੰਸਾਫ਼ ਕੋ
ਕੀਜੀਏ ਇਸ ਪਰ ਬਹਿਸ
ਅਬ ਪੈਨਲੋਂ ਮੇਂ ਬੈਠ ਕਰ
ਕਿਆ ਹੂਆ ਮੋਹਨ ਕਾ ਵਾਦਾ
ਹੈ ਕਹਾਂ ਅੰਬੇਡਕਰ?
ਸਬ ਬਰਾਬਰ ਹੈਂ ਅਗਰ
ਤੋ ਬਸ ਮੁਝੇ ਹੀ ਕਿਊਂ ਚੁਨਾ?
ਤੁਮ ਬਤਾਓ ਕੌਨ ਦੇਗਾ
ਘਰ ਕੋ ਮੇਰੇ ਰੋਟੀਆਂ?'
ਅਸਲੀਅਤ ਸੇ ਬੇਖ਼ਬਰ ਹੋ
ਸ਼ਹਿਰੀ ਹੋ, ਦਿੱਲੀ ਸੇ ਹੋ
ਇਕ ਹਿਦਾਯਤ ਦੇ ਰਹਾ ਹੂੰ
ਸੋਚ ਕਰ ਬੋਲਾ ਕਰੋ
ਤੁਮ ਸਵਾਲੋਂ ਸੇ ਭਰੇ ਹੋ,
ਕਿਆ ਤੁਮਹੇਂ ਮਾਲੂਮ ਹੈ,
ਭੀੜ ਸੇ ਕੁਛ ਪੂਛਨਾ ਭੀ
ਜਾਨਲੇਵਾ ਜੁਰਮ ਹੈ।
ਤਫ਼ਤੀਸ਼ ਕਰਨੇ ਆਏ ਹੋ,
ਖੁਲ ਕੇ ਕਰ ਲੋ ਸ਼ੌਕ ਸੇ
ਫ਼ਰਕ ਪੜਤਾ ਹੀ ਕਹਾਂ
ਏਕ-ਦੋ ਕੀ ਮੌਤ ਸੇ।
ਚਾਰ ਦਿਨ ਚਰਚਾ ਉਠੇਗੀ,
'ਡੈਮੋਕ੍ਰੇਸੀ ਲਾਏਂਗੇ!'
ਪਾਂਚਵੇਂ ਦਿਨ ਭੂਲ ਕੇ
ਸਬ ਕਾਮ ਪੇ ਲਗ ਜਾਏਂਗੇ।
ਕਾਮ ਸੇ ਹੀ ਕਾਮ ਰਖਨਾ
ਹਾਂ ਮਗਰ ਯੇਹ ਯਾਦ ਰਖਨਾ,
ਕੋਈ ਪੂਛੇ ਕੌਨ ਥੇ,
ਬਸ ਤੁਮਹੇਂ ਇਤਨਾ ਹੈ ਕਹਿਨਾ,
'ਭੀੜ ਥੀ, ਕੁਛ ਲੋਗ ਥੇ।'
ਫਿਰ ਭੀ ਗ਼ਰ ਕੋਈ ਜ਼ਿਦ ਪਕੜ ਲੇ,
'ਕਿਆ ਹੂਆ, ਕਿਸ ਨੇ ਕੀਆ'
ਸੋਚ ਕੇ ਉਂਗਲੀ ਉਠਾਨਾ
ਕਟ ਰਹੀ ਹੈਂ ਉਂਗਲੀਆਂ।
ਬਾਤ ਕੋ ਕੁਛ ਯੂੰ ਘੁਮਾਨਾ
ਨਫ਼ਰਤੋਂ ਕਾ ਰੋਗ ਥੇ
ਧਰਮ ਨਾ ਕੋਈ ਜਾਤ ਉਨ ਕੀ
ਭੀੜ ਥੀ ਕੁਛ ਲੋਗ ਥੇ...।
...
    ਇਹ ਕਵਿਤਾ, ਆਈ. ਆਈ. ਟੀ. ਦਿੱਲੀ ਤੋਂ 'ਕੈਮੀਕਲ ਇੰਜੀਨੀਅਰਿੰਗ' ਕਰਨ ਵਾਲ਼ੇ ਨੌਜੁਆਨ ਕਵੀ ਨਵੀਨ ਚੌਰੇ ਨੇ ਲਿਖੀ ਹੋਈ ਹੈ। ਨਵੀਨ ਚੌਰੇ,
ਜੋ ਡਲਹੌਜ਼ੀ ਨਾ ਕਰ ਪਾਇਆ,
ਵੋਹ ਯੇ ਹੁੱਕਾਮ ਕਰ ਦੇਂਗੇ,
ਕਮੀਸ਼ਨ ਤੋ ਦੋ ਹਿੰਦੋਸਤਾਨ
ਕੋ ਨੀਲਾਮ ਕਰ ਦੇਂਗੇ।
ਯੇ ਵੰਦੇ ਮਾਤਰਮ ਕਾ ਗੀਤ
ਗਾਤੇ ਹੈਂ ਸੁਬਹ ਉਠ ਕਰ,
ਮਗਰ ਬਾਜ਼ਾਰ ਮੇਂ ਚੀਜ਼ੋਂ ਕਾ
ਦੁਗੁਨਾ ਦਾਮ ਕਰ ਦੇਂਗੇ।
ਸਦਨ ਮੇਂ ਘੂਸ ਦੇ ਕਰ
ਬਚ ਗਈ ਕੁਰਸੀ ਤੋ ਦੇਖੋਗੇ,
ਵੋ ਅਗਲੀ ਯੋਜਨਾ ਮੇਂ
ਘੂਸਖੋਰੀ ਆਮ ਕਰ ਦੇਂਗੇ।

ਵਰਗੇ ਸ਼ਿਅਰ ਲਿਖਣ ਵਾਲ਼ੇ ਸ਼ਾਇਰ ਅਦਮ ਗੌਂਡਵੀ ਤੋਂ ਮੁਤਾਸਿਰ ਸ਼ਾਇਰ ਹੈ। ਉਸ ਨੇ ਇਹ ਕਵਿਤਾ ਲਿਖੀ ਹੀ ਨਹੀਂ, ਸਗੋਂ ਇਸ ਦਾ ਪਾਠ ਕਰਦਿਆਂ ਵਿਡੀਓ ਰਿਕਾਰਡਿੰਗ ਵੀ ਕਰਾਈ ਹੋਈ ਹੈ, ਇੰਟਰਨੈੱਟ ਉੱੇਤੇ ਵਾਇਰਲ ਹੋ ਚੁੱਕੀ ਹੈ। ਇਸ ਇਕ ਕਵਿਤਾ ਨੇ ਉਸ ਨੂੰ ਕਵੀ ਹੀ ਨਹੀਂ, ਮਸ਼ਹੂਰ ਕਵੀ ਵੀ ਬਣਾ ਦਿੱਤਾ ਹੈ। ਇਕ ਤਰ੍ਹਾਂ ਨਾਲ਼ 'ਚੌਰੇ' ਸੋਸ਼ਲ ਮੀਡੀਆ ਦੀ ਤਾਕਤ ਦੀ ਇਕ ਹੋਰ ਮਿਸਾਲ ਵੀ ਬਣ ਗਿਆ ਹੈ। ਉਸ ਨੇ, ਇੰਟਰਨੈੱਟ ਉੱਤੇ ਇਸ ਕਵਿਤਾ ਦੇ 'ਵਾਇਰਲ' ਹੋਣ ਤੋਂ ਮਗਰੋਂ 'ਐੱਨ. ਡੀ. ਟੀ. ਵੀ.' ਨੂੰ ਇਕ ਇੰਟਰਵਿਊ ਦੇਣ ਦੌਰਾਨ ਇਹ ਕਵਿਤਾ ਲਿਖਣ ਦੇ ਅਮਲ ਬਾਰੇ ਦੱਸਣ ਦੇ ਨਾਲ਼-ਨਾਲ਼, ਕਵਿਤਾ ਲਿਖਣ ਸਬੰਧੀ ਹਾਲਾਤ ਦਾ ਜ਼ਿਕਰ ਵੀ ਕੀਤਾ ਹੋਇਆ ਹੈ।        ਨਵੀਨ ਚੌਰੇ ਨੇ ਆਪਣੀ ਕਵਿਤਾ 'ਭਿਆਨਕ ਰਸ' ਵਿਚ ਲਿਖੀ ਹੋਈ ਦੱਸੀ ਹੈ ਤੇ ਕਿਹਾ ਹੋਇਆ ਕਿ ਇਸ ਕਵਿਤਾ ਵਿਚੋਂ ਝਲਕਦਾ 'ਭੈਅ' ਅਤੇ 'ਸਹਿਮ', ਕਵਿਤਾ ਲਿਖਣ ਵੇਲ਼ੇ, ਉਸ ਦੇ ਆਪਣੇ ਮਨ ਵਿਚ ਵੀ ਸੀ। ਉਸ ਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਹ 'ਭਿਆਨਕਤਾ' ਇਸ ਵੇਲ਼ੇ ਹਰ ਸ਼ਖ਼ਸ ਦੇ ਮਨ ਅੰਦਰ ਘਰ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਵਰਤਮਾਨ ਕਵਿਤਾ ਵਿਚੋਂ 'ਗੁਣਗੁਣਾਹਟ' ਖ਼ਤਮ ਹੋ ਗਈ ਹੈ, ਜਿਸ ਕਰ ਕੇ ਉਸ ਦਾ ਹਸ਼ਰ, ਉਸ ਦੀ ਇਸ ਕਵਿਤਾ ਵਰਗਾ ਹੁੰਦਾ ਜਾ ਰਿਹਾ ਹੈ।
     ਨਵੀਨ ਚੌਰੇ ਦਾ ਕਹਿਣ ਹੈ ਕਿ ਸਰਕਾਰ ਕਦੇ ਵੀ ਲੋਕਾਂ ਨੂੰ ਉਸ ਦਾ ਵਿਰੋਧ ਕਰਨ ਤੋਂ ਮਨ੍ਹਾ ਨਹੀਂ ਕਰਦੀ, ਪਰ ਸਰਕਾਰ ਦੇ 'ਖ਼ਾਸ ਬੰਦੇ', ਆਮ ਜਨਤਾ ਵਿਚ ਡਰ ਤੇ ਸਹਿਮ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਰਹਿੰਦੇ ਹਨ। ਉਸ ਦਾ ਕਹਿਣ ਹੈ, "ਮੇਰਾ ਨਿੱਜੀ ਅਨੁਭਵ ਹੈ ਕਿ ਬਹੁਗਿਣਤੀ ਵਿਚ ਘੱਟ ਗਿਣਤੀ ਦੀ ਕੋਈ ਵੁੱਕਤ ਨਹੀਂ ਹੈ ਅਤੇ ਘੱਟ ਗਿਣਤੀ ਵਾਲ਼ਾ ਹਮੇਸ਼ਾ ਡਰਿਆ ਰਹਿੰਦਾ ਹੈ। ਜਿਸ 'ਸੈਕਿਊਲਰਿਜ਼ਮ' ਦੀਆਂ ਡੀਂਗਾਂ ਮਾਰਦੇ ਆਪਾਂ ਥੱਕਦੇ ਨਹੀਂ ਹਾਂ, ਉਹ ਕਿੱਥੇ ਚਲਿਆ ਗਿਆ ਹੈ? ਮਹਾਤਮਾ ਗਾਂਧੀ ਨੇ ਜਿਹੜਾ 'ਸੈਕਿਊਲਰ ਇੰਡੀਆ' ਦੇਣ ਦਾ ਵਾਅਦਾ ਕੀਤਾ ਸੀ, ਉਹ 'ਸੈਕਿਊਲਰ ਇੰਡੀਆ' ਹੈ ਕਿੱਥੇ? ਭੀਮਰਾਓ ਅੰਬੇਡਕਰ ਨੇ ਵੀ ਵਾਅਦਾ ਕੀਤਾ ਸੀ 'ਸੈਕਿਊਲਰ ਇੰਡੀਆ' ਦੇਣ ਦਾ, ਉਹ ਕਿੱਥੇ ਹੈ? ਅੰਬੇਡਕਰ ਸਾਡਾ ਸੰਵਿਧਾਨ ਹਨ, ਉਹ ਮਰੇ ਨਹੀਂ ਹਨ। ਉਨ੍ਹਾਂ ਦਾ ਵਜੂਦ ਹਾਲੇ ਵੀ ਹੈ। ਜੇ ਸੰਵਿਧਾਨ ਸਭ ਤੋਂ ਉੱਤੇ ਹੈ ਤਾਂ ਉਹ ਸਭ ਤੋਂ ਉਤਲਾ ਸੰਵਿਧਾਨ ਕਿੱਥੇ ਹੈ?"
    ਉਸ ਨੇ ਇਹ ਵੀ ਕਿਹਾ ਕਿ ਉਹ ਕਿਸੇ ਵਿਸ਼ੇਸ਼ ਘੱਟ ਗਿਣਤੀ ਦੀ ਗੱਲ ਨਹੀਂ ਕਰਦਾ। ਉਸ ਦਾ ਕਹਿਣ ਹੈ, "ਇਹ ਸੱਚ ਹੈ ਕਿ 'ਮਾਈਨਾਰਿਟੀ' ਯਾਨੀ ਘੱਟ ਗਿਣਤੀ, ਭਾਵੇਂ ਜਿੱਥੇ ਮਰਜ਼ੀ ਰਹੇ, ਪਰ ਉਹ ਹਮੇਸ਼ਾ ਡਰ-ਡਰ ਕੇ ਰਹਿੰਦੀ ਹੈ। ਇਹੋ ਜਿਹੇ ਹਾਲਾਤ ਭਾਰਤ ਵਿਚ ਹੀ ਨਹੀਂ, ਸਾਰੇ ਜਹਾਨ ਵਿਚ ਏਦਾਂ ਹੀ ਹੁੰਦਾ ਹੈ। ਮੈਨੂੰ ਤਾਂ ਇਹੋ ਗਿਲਾ ਹੈ ਕਿ ਜਦੋਂ ਤੁਸੀਂ ਕਾਨੂੰਨ ਹੱਥ ਵਿਚ ਲੈਂਦੇ ਹੋ ਤਾਂ ਸਾਡੇ ਕੋਲ ਸੰਵਿਧਾਨ ਹੁੰਦਾ ਹੈ, ਪੂਰਾ ਕਾਨੂੰਨ ਹੁੰਦਾ ਹੈ, ਪੂਰਾ ਨਿਜ਼ਾਮ ਹੁੰਦਾ ਹੈ ਤਾਂ ਫਿਰ ਕਾਨੂੰਨ ਹੱਥ ਵਿਚ ਲੈਣ ਦੀ ਲੋੜ ਕਿਉਂ ਪੈਂਦੀ ਹੈ? ਜੇ ਏਦਾਂ ਹੀ ਹੋਣਾ ਹੈ ਤਾਂ ਫਿਰ ਚਲੋ, ਜੰਗਲ ਵਿਚ ਰਹਿੰਦੇ ਹਾਂ। ਉੱਥੇ ਕੋਈ ਹਿਰਨ ਨਹੀਂ ਕਹੇਗਾ ਕਿ ਸ਼ੇਰ ਨੇ ਉਸ ਨੂੰ ਮਾਰ ਸੁੱਟਿਆ ਹੈ ਤੇ ਉੱਥੇ ਜੰਗਲ ਦਾ ਕਾਨੂੰਨ ਹੈ। ਏਦਾਂ ਹੀ ਸਹੀ ਹੈ ਤਾਂ ਫਿਰ ਜੰਗਲ ਦਾ ਕਾਨੂੰਨ ਲਾਗੂ ਕਰ ਦਿਓ।
    ਲੋਕਾਂ ਦੀ ਭੀੜ ਵੱਲੋਂ ਲੋਕਾਂ ਨੂੰ ਮਾਰ-ਮੁਕਾਉਣ ਯਾਨੀ 'ਮੌਬ ਲਿੰਚਿੰਗ' ਦੀਆਂ ਵਾਰਦਾਤਾਂ ਦੇ ਵਿਰੋਧ ਵਿਚ ਨੌਜੁਆਨਾਂ ਵੱਲੋਂ ਰੋਹ ਜ਼ਾਹਰ ਕਰਨ ਸਬੰਧੀ ਉੱਠ ਖੜੋਣ ਬਾਰੇ ਨਵੀਨ ਦਾ ਇਹ ਕਹਿਣ ਹੈ, "ਅਜੇ ਹੋਰ ਲੋਕਾਂ ਨੂੰ ਉੱਠ ਖੜ੍ਹੇ ਹੋਣ ਦੀ ਲੋੜ ਹੈ। ਇਸ ਜਹਾਨ ਨੂੰ ਕੋਈ ਨਹੀਂ ਬਚਾ ਸਕਦਾ, ਸਾਨੂੰ ਹੀ ਇਸ ਨੂੰ ਬਦਲਣਾ ਪਵੇਗਾ। ਹੁਣ ਕੋਈ ਅਵਤਾਰ ਨਹੀਂ ਲੈਣੇ, ਸਾਨੂੰ ਛੋਟਾ-ਛੋਟਾ ਯੋਗਦਾਨ ਪਾਉਣਾ ਪਏਗਾ।"
    'ਆਈ. ਆਈ. ਟੀ.' ਕਰਨ ਮਗਰੋਂ ਕਾਵਿ ਖੇਤਰ ਵਿਚ ਆਉਣ ਬਾਰੇ ਪੁੱਛੇ ਜਾਣ 'ਤੇ ਨਵੀਨ ਚੌਰੇ ਨੇ ਕਿਹਾ, "ਤੁਹਾਨੂੰ ਕਵਿਤਾ ਲਿਖਣ ਲਈ ਜੂਝਣਾ ਨਹੀਂ ਪੈਂਦਾ, ਉਹੀ ਤੁਹਾਨੂੰ (ਲਿਖਣ ਖ਼ਾਤਰ) ਮਜਬੂਰ ਕਰ ਦਿੰਦੀ ਹੈ। ਜਦੋਂ ਤੁਹਾਡੇ ਅੰਦਰ ਕੁੱਝ ਭਰ ਜਾਂਦਾ ਹੈ, ਤਾਂ ਕਵਿਤਾ ਲਿਖੀ ਜਾਂਦੀ ਹੈ।"
ਪਰਿਵਾਰ ਵਿਚ ਕੋਈ ਸਾਹਿਤਕਾਰ ਨਾ ਹੋਣ ਸਬੰਧੀ ਇਕ ਸੁਆਲ ਦੇ ਜੁਆਬ ਵਿਚ ਨਵੀਨ ਨੇ ਕਿਹਾ, "ਮੈਂ ਬਹੁਤ ਛੋਟੇ ਘਰੋਂ ਹਾਂ, ਇਸ ਲਈ ਘਰ ਵਿਚ ਕਵਿਤਾ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਓਦਾਂ, ਮੇਰੀ ਵੱਡੀ ਭੈਣ ਕਵਿਤਾਵਾਂ ਲਿਖਦੀ ਹੈ, ਉਨ੍ਹਾਂ ਤੋਂ ਹੀ ਕਿਤੇ ਮੇਰੇ ਅੰਦਰ ਜਾਗ ਲੱਗ ਗਿਆ ਲੱਗਦਾ ਹੈ।"
     ਨਵੀਨ ਚੌਰੇ ਅੱਗੇ ਕੋਈ ਕਵਿਤਾ ਲਿਖੇ, ਨਾ ਲਿਖੇ, ਉਸ ਦੀ ਇਹ ਕਵਿਤਾ ਬਹੁਤ ਵੱਡਾ ਕੰਮ ਕਰ ਗਈ ਹੈ। ਇਹ ਕਵਿਤਾ ਇਕ ਵਾਰ ਫਿਰ ਇਹ ਗੱਲ ਸਮਝਾ ਗਈ ਹੈ ਕਿ 'ਸੋਸ਼ਲ ਮੀਡੀਆ ਕੋਈ ਵਿਹਲੜਾਂ ਦਾ ਸੌਦਾ ਨਹੀਂ ਹੈ, ਇਸ ਵਿਚ ਸਮਾਜ ਖ਼ਾਤਰ ਬੜਾ ਕੁੱਝ ਕੀਤੇ ਜਾਣ ਦੀ ਗੁੰਜਾਇਸ਼ ਹੈ।#